ਕੌਮਾਂਤਰੀ ਮਹਿਲਾ ਦਿਵਸ ਮੌਕੇ ਚਾਰ ਭਾਰਤੀ-ਅਮਰੀਕੀ ਔਰਤਾਂ ਦਾ ਸਨਮਾਨ

ਕੌਮਾਂਤਰੀ ਮਹਿਲਾ ਦਿਵਸ ਮੌਕੇ ਚਾਰ ਭਾਰਤੀ-ਅਮਰੀਕੀ ਔਰਤਾਂ ਦਾ ਸਨਮਾਨ

0
205

ਕੌਮਾਂਤਰੀ ਮਹਿਲਾ ਦਿਵਸ ਮੌਕੇ ਚਾਰ ਭਾਰਤੀ-ਅਮਰੀਕੀ ਔਰਤਾਂ ਦਾ ਸਨਮਾਨ

ਨਿਊਯਾਰਕ : ਕੌਮਾਂਤਰੀ ਮਹਿਲਾ ਦਿਵਸ ਮੌਕੇ ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮਹਾਰਾਣੀ ਰਾਧਿਕਾਰਾਜੇ ਗਾਇਕਵਾੜ, ਨੀਨਾ ਸਿੰਘ, ਡਾ. ਇੰਦੂ ਲਿਊ ਅਤੇ ਮੇਘਾ ਦੇਸਾਈ ਨੂੰ ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਫੈਡਰੇਸਨ ਆਫ ਇੰਡੀਅਨ ਐਸੋਸੀਏਸਨਜ (ਐੱਫਆਈਏ) ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਗਾਇਕਵਾੜ ਆਪਣੇ ਪਰਉਪਕਾਰੀ ਕੰਮ ਰਾਹੀਂ ਸਿੱਖਿਆ ਪ੍ਰਸਾਰ ਲਈ ਜਾਣੀ ਜਾਂਦੀ ਹੈ। ਨੀਨਾ ਸਿੰਘ ਨਿਊ ਜਰਸੀ ਦੀ ਪਹਿਲੀ ਭਾਰਤੀ ਅਤੇ ਸਿੱਖ ਮਹਿਲਾ ਮੇਅਰ ਹੈ। ਲਿਊ ਸਿਹਤ ਸੰਭਾਲ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਹੀ ਹੈ। ਦੇਸਾਈ ‘ਦੇਸਾਈ ਫਾਊਂਡੇਸਨ’ ਦੀ ਚੇਅਰਪਰਸਨ ਹੈ ਜੋ ਸਿਹਤ, ਜੰਿਦਗੀ ਬਿਹਤਰ ਬਣਾਉਣ ਅਤੇ ਪੇਂਡੂ ਭਾਰਤ ਵਿੱਚ ਔਰਤਾਂ ਅਤੇ ਲੜਕੀਆਂ ਦੀ ਸਿਹਤ ਬਾਰੇ ਕੰਮ ਕਰ ਰਹੀ ਹੈ।

LEAVE A REPLY

Please enter your comment!
Please enter your name here