ਕਿਸਾਨ ਅੰਦੋਲਨ ਦੌਰਾਨ ਇਕ ਹੋਰ ਪ੍ਰਦਰਸ਼ਨਕਾਰੀ ਦੀ ਮੌਤ, ਗਿਣਤੀ 7 ਤੱਕ ਪੁੱਜੀ
ਖਨੌਰੀ : ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਬਲਦੇਵ ਸਿੰਘ ਪਿੰਡ ਕਾਂਗਥਲਾ ਜਲ੍ਹਿਾ ਪਟਿਆਲਾ ਦਾ ਵਸਨੀਕ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਸਰਗਰਮ ਮੈਂਬਰ ਸੀ। ਕੱਲ੍ਹ ਉਸ ਨੂੰ ਸਾਹ ਲੈਣ ਚ ਤਕਲੀਫ ਹੋਈ, ਜਿਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਅੱਜ ਸਵੇਰੇ ਉਹ ਦਮ ਤੋੜ ਗਿਆ। ਪਿੰਡ ਕਾਂਗ ਥਲਾ ਦਾ ਇਹ ਦੂਜਾ ਕਿਸਾਨ ਹੈ, ਜੋ ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਆਪਣੀ ਜੰਿਦਗੀ ਲੇਖੇ ਲਾ ਗਿਆ। ਹੁਣ ਤੱਕ ਕੁੱਲ 7 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ।