spot_imgspot_imgspot_imgspot_img

Date:

ਰਾਸ਼ਟਰਪਤੀ ਮੁਰਮੂ ਦਾ ਮੌਰੀਸ਼ਸ ’ਚ ਨਿੱਘਾ ਸਵਾਗਤ

ਪੋਰਟ ਲੂਈ : ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦਿਨਾਂ ਦੌਰੇ ’ਤੇ ਮੌਰੀਸ਼ਸ ਪੁੱਜ ਗਏ ਹਨ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਮੰਗਲਵਾਰ ਨੂੰ ਦੇਸ਼ ਦੇ ਕੌਮੀ ਦਿਵਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਥੇ ਪੁੱਜਣ ’ਤੇ ਰਾਸ਼ਟਰਪਤੀ ਮੁਰਮੂ ਦਾ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਨੇ ਨਿੱਘਾ ਸਵਾਗਤ ਕੀਤਾ। ਆਪਣੇ ਦੌਰੇ ਦੌਰਾਨ ਉਹ ਦੇਸ਼ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ ਤਾਂ ਜੋ ਭਾਰਤ ਦੇ ਹਿੰਦ ਮਹਾਸਾਗਰ ਟਾਪੂ ਮੁਲਕ ਨਾਲ ਸਬੰਧ ਹੋਰ ਮਜਬੂਤ ਹੋ ਸਕਣ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਆਪਣੇ ਮੌਰੀਸ਼ਸ ਦੇ ਹਮਰੁਤਬਾ ਪਿ੍ਰਥਵੀਰਾਜ ਸਿੰਘ ਰੂਪਨ ਨਾਲ ਵੀ ਮੀਟਿੰਗ ਕਰਨਗੇ। ਉਹ ਮੌਰੀਸ਼ਸ ਨੈਸ਼ਨਲ ਅਸੈਂਬਲੀ ਦੇ ਸਪੀਕਰ, ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਹੋਰ ਅਹਿਮ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਕੌਮੀ ਦਿਵਸ ਸਮਾਗਮ ’ਚ ਭਾਰਤੀ ਜਲ ਸੈਨਾ ਦੀ ਟੁੱਕੜੀ ਦੋ ਬੇੜਿਆਂ ਆਈਐੱਨਐੱਸ ਤੀਰ ਅਤੇ ਸੀਜੀਐੱਸ ਸਾਰਥੀ ਨਾਲ ਸ਼ਾਮਲ ਹੋਵੇਗੀ। ਮੁਰਮੂ ਅਤੇ ਜਗਨਨਾਥ ਭਾਰਤ ਦੇ ਸਹਿਯੋਗ ਨਾਲ ਬਣਾਏ ਗਏ 14 ਪ੍ਰਾਜੈਕਟਾਂ ਦਾ ਸਾਂਝੇ ਤੌਰ ’ਤੇ ਉਦਘਾਟਨ ਕਰਨਗੇ। ਰਾਸ਼ਟਰਪਤੀ ਵੱਲੋਂ ਪੈਂਪਲਮੌਸਿਸ ਬੋਟੈਨਿਕਲ ਗਾਰਡਨ ’ਚ ਮੌਰੀਸ਼ਸ ਦੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਹ ਅਪਰਵਾਸੀ ਘਾਟ ਦਾ ਦੌਰਾ ਵੀ ਕਰਨਗੇ ਜਿਥੇ ਸਭ ਤੋਂ ਪਹਿਲਾਂ ਭਾਰਤੀ ਮਜਦੂਰ ਪਹੁੰਚੇ ਸਨ। ਇਸ ਤੋਂ ਇਲਾਵਾ ਉਹ ਕਈ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ ਦੇ ਵੀ ਦਰਸ਼ਨ ਕਰਨਗੇ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

Biden’s Aggressive Attacks on Trump Reflect Campaign Struggles and Electoral Challenges

Biden's Aggressive Attacks on Trump Reflect Campaign Struggles and...

Uncovering Corruption in India’s Elite Examinations: A Call for Justice

Uncovering Corruption in India's Elite Examinations: A Call for...