spot_imgspot_imgspot_imgspot_img

ਕੈਦੀ ਗੁਰਦਾਸਪੁਰ ਜੇਲ੍ਹ ’ਚ ਬੂਰੀ ਤਰ੍ਹਾਂ ਭਿੜੇ, 4 ਪੁਲੀਸ ਮੁਲਾਜਮ ਵੀ ਜਖਮੀ

Date:

ਕੈਦੀ ਗੁਰਦਾਸਪੁਰ ਜੇਲ੍ਹ ’ਚ ਬੂਰੀ ਤਰ੍ਹਾਂ ਭਿੜੇ, 4 ਪੁਲੀਸ ਮੁਲਾਜਮ ਵੀ ਜਖਮੀ

ਗੁਰਦਾਸਪੁਰ : ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਹਾਲਾਤ ਬੇਕਾਬੂ ਹੋਣ ’ਤੇ ਜੇਲ੍ਹ ਦਾ ਸਾਇਰਨ ਦਸ ਮਿੰਟ ਤੋਂ ਵੀ ਵੱਧ ਲਗਾਤਾਰ ਵੱਜਦਾ ਰਿਹਾ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਫੋਰਸ ਬੁਲਾਏ ਜਾਣ ’ਤੇ ਕੈਦੀ ਹੋਰ ਜਅਿਾਦਾ ਭੜਕ ਗਏ ਅਤੇ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸ ਵਿੱਚ ਚਾਰ ਮੁਲਾਜਮ ਹੋ ਗਏ।

ਇਸ ਹਮਲੇ ਵਿੱਚ ਧਾਰੀਵਾਲ ਥਾਣੇ ਦੇ ਮੁਖੀ ਮਨਦੀਪ ਸਿੰਘ, ਜੇਲ੍ਹ ਸਕਿਓਰਟੀ ਦੇ ਜੋਧਾ ਸਿੰਘ, ਕਾਹਨੂੰਵਾਨ ਥਾਣੇ ਤੋਂ ਹੌਲਦਾਰ ਬਲਜਿੰਦਰ ਸਿੰਘ ਅਤੇ ਪੁਲੀਸ ਫੋਟੋਗਰਾਫਰ ਸਹਾਇਕ ਸਬ ਇੰਸਪੈਕਟਰ ਜਗਦੀਪ ਸਿੰਘ ਜਖਮੀ ਹੋ ਗਏ।

ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੈਦੀਆਂ ਵੱਲੋਂ ਜੇਲ੍ਹ ਅੰਦਰ ਬੁਰੀ ਤਰ੍ਹਾਂ ਤੋੜ ਭੰਨ ਕੀਤੀ ਜਾ ਰਹੀ ਹੈ। ਕੈਦੀ ਜੇਲ੍ਹ ਦੀ ਛੱਤ ’ਤੇ ਸਥਿਤ ਮੈਸ ਦੇ ਉੱਪਰ 60-70 ਦੀ ਗਿਣਤੀ ਵਿੱਚ ਪਹੁੰਚ ਚੁੱਕੇ ਹਨ ਅਤੇ ਬਨੇਰੇ ਤੋੜ ਕੇ ਹੇਠਾਂ ਫੋਰਸ ’ਤੇ ਪਥਰਾਅ ਕਰ ਰਹੇ ਹਨ । ਕੈਦੀਆਂ ਨੇ ਗੈਸ ਸਲੰਡਰ ਵੀ ਛੱਤ ਉੱਪਰ ਰੱਖ ਲਿਆ ਹੈ। ਕੈਦੀਆਂ ਵੱਲੋਂ ਜੇਲ੍ਹ ਦੇ ਬਿਸਤਰਿਆਂ ਨੂੰ ਬਾਹਰ ਸੁੱਟ ਕੇ ਅੱਗ ਲਗਾਈ ਗਈ ਹੈ। ਹਾਲਾਤ ਨਾਲ ਨਜਿੱਠਣ ਲਈ ਬਾਹਰੀ ਜਿਿਲ੍ਹਆਂ ਤੋਂ ਵੀ ਵੱਡੀ ਗਿਣਤੀ ਵਿੱਚ ਫੋਰਸ ਮੰਗਵਾਈ ਗਈ ਹੈ। ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਬਰਸਾਏ ਜਾ ਰਹੇ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related