ਮਹਾਂਰਾਣੀ ਪ੍ਰਨੀਤ ਕੌਰ ਨੇ ਫੜ੍ਹਿਆ ਭਾਜਪਾ ਦਾ ਪੱਲਾ
ਪਟਿਆਲਾ : ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਭਾਜਪਾ ਦਾ ਪੱਲਾ ਫੜ ਲਿਆ। ਉਹ ਅੱਜ ਬਾਅਦ ਦੁਪਹਿਰ 2 ਵਜੇ ਭਾਜਪਾ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਭਾਜਪਾ ਵਿੱਚ ਸਾਮਲ ਹੋਏ। ਭਾਜਪਾ ਵਿੱਚ ਸਾਮਲ ਹੋਣ ਵਾਲੀ 79 ਸਾਲਾ ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਇੱਕੋ ਇੱਕ ਨੇਤਾ ਹਨ ਅਤੇ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਭਾਰਤ ਅਤੇ ਇਸ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੀ ਹੈ। ਭਾਜਪਾ ਦੀ ਟਿਕਟ ‘ਤੇ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜਨ ਵਾਲੀ ਪ੍ਰਨੀਤ ਕੌਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਪਾਰਟੀ ਨੂੰ ਮਜਬੂਤ ਕੀਤਾ ਜਾਵੇ।ਇਸੇ ਦੌਰਾਨ ਭਾਜਪਾ ਦੇ ਰਾਜਪੁਰਾ ਤੋਂ ਹਲਕਾ ਇੰਚਾਰਜ ਜਗਦੀਸ ਕੁਮਾਰ ਜੱਗਾ, ਪਟਿਆਲਾ ਦੇ ਪ੍ਰਧਾਨ ਅਤੇ ਸਾਬਕਾ ਮੇਅਰ ਸੰਜੀਵ ਬਿੱਟੂ, ਭਾਜਪਾ ਦੇ ਜਲ੍ਹਿਾ ਪ੍ਰਧਾਨ ਜਸਪਾਲ ਸਿੰਘ ਭੰਗੂ, ਹਰਮੇਸ ਗੋਇਲ, ਲਲਜੀਤ ਸਿੰਘ ਲਾਲੀ ਤੇ ਸੁਰਿੰਦਰ ਸਿੰਘ ਖੇੜਕੀ ਸਮੇਤ ਕਈ ਹੋਰਨਾਂ ਨੇ ਪ੍ਰਨੀਤ ਕੌਰ ਦਾ ਭਾਜਪਾ ਵਿੱਚ ਆਉਣ ਦਾ ਸਵਾਗਤ ਕੀਤਾ ਹੈ।
