ਮਨੀ ਐਕਸਚੇਂਜਰ ਤੋਂ 20 ਲੱਖ ਲੁੱਟਣ ਵਾਲੇ ਕਾਬੂ
ਪਟਿਆਲਾ : 15 ਦਿਨ ਪਹਿਲਾਂ ਇਥੇ ਮਨੀ ਐਕਸਚੇਂਜਰ ਜਸਦੀਪ ਸਿੰਘ ਦੇ ਸਿਰ ‘ਚ ਸੱਟ ਮਾਰ ਕੇ ਉਸ ਤੋਂ 20 ਲੱਖ ਰੁਪਏ ਲੁੱਟਣ ਦੇ ਮਾਮਲੇ ਨੂੰ ਪੁਲੀਸ ਨੇ ਮੁਲਜਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੇ ਛੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਲੁੱਟ ਦੇ 20 ਲੱਖ ਰੁਪਏ ਬਰਾਮਦ ਕਰ ਲਏ ਹਨ। ਅੱਜ ਇਥੇ ਪ੍ਰੈਸ ਕਾਨਫਰਸ ਦੌਰਾਨ ਐੱਸਐੱਸਪੀ ਵਰੁਣ ਸਰਮਾ ਨੇ ਦੱਸਿਆ ਕਿ ਮੁਲਜਮਾਂ ਨੂੰ ਥਾਣਾ ਤਿ੍ਰਪੜੀ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਤੇ ਸੀਆਈਏ ਇੰਚਾਰਜ ਸਮਿੰਦਰ ਸਿੰਘ ਵੱਲੋਂ ਐੱਸਪੀ (ਸਿਟੀ) ਸਰਫਰਾਜ ਆਲਮ, ਐੱਸਪੀ ਡੀ. ਯੋਗੇਸ ਸਰਮਾ ਡੀਐੱਸਪੀ ਡੀ. ਅਵਤਾਰ ਸਿੰਘ ਅਤੇ ਡੀਐੱਸਪੀ ਸਿਟੀ-ਟੂ ਜੰਗਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੌਰਾਨ ਗਿ੍ਰਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਮੁਲਜਮਾਂ ਵਿੱਚ ਚਮਕੌਰ ਸਿੰਘ ਨਨੂੰ ਵਾਸੀ ਭਾਦਸੋ, ਸੁਪਿੰਦਰ ਸਿੰਘ ਸਿੱਪੀ, ਸਮਸਾਦ ਉਰਫ ਅਤੁਲ, ਅੰਕਿਤ ਗੁਗਲੀ, ਤਰੁਣ ਚੌਹਾਨ ਅਤੇ ਅਮਿਤ ਕੁਮਾਰ ਵਾਸੀ ਪਟਿਆਲਾ ਸਾਮਲ ਹਨ।