ਗੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੁੰਦੇ ਤਿੰਨ ਭਾਰਤੀਆਂ ਸਣੇ ਚਾਰ ਗਿ੍ਰਫਤਾਰ
ਵਾਸ਼ਿੰਗਟਨ: ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟ ਤੋਂ ਘੱਟ ਤਿੰਨ ਭਾਰਤੀਆਂ ਸਮੇਤ ਚਾਰ ਜਣਿਆਂ ਨੂੰ ਕੈਨੇਡਾ ਨਾਲ ਲਗਦੀ ਇੱਕ ਥਾਂ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਅਮਰੀਕੀ ਸਰਹੱਦੀ ਗਸ਼ਤ ਟੀਮ ਨੇ ਇੱਕ ਮਹਿਲਾ ਸਣੇ ਚਾਰ ਜਣਿਆਂ ਨੂੰ ਉਸ ਸਮੇਂ ਗਿ੍ਰਫਤਾਰ ਕੀਤਾ ਜਦੋਂ ਉਨ੍ਹਾਂ ਬੁਫੈਲੋ ਸ਼ਹਿਰ ’ਚ ਕੌਮਾਂਤਰੀ ਰੇਲ ਮਾਰਗ ਪੁਲ ’ਤੇ ਚਲਦੀ ਮਾਲ ਗੱਡੀ ਤੋਂ ਛਾਲ ਮਾਰ ਦਿੱਤੀ। ਚੌਥਾ ਵਿਅਕਤੀ ਡੋਮਿਨਿਕਨ ਗਣਰਾਜ ਦਾ ਨਾਗਰਿਕ ਹੈ। ਪੁਲੀਸ ਦੇ ਨੇੜੇ ਆਉਂਦੇ ਹੀ ਪੁਰਸ਼ਾਂ ਨੇ ਉਸ ਮਹਿਲਾ ਨੂੰ ਛੱਡ ਦਿੱਤਾ ਜੋ ਜਖਮੀ ਹੋ ਗਈ ਸੀ ਅਤੇ ਉਹ ਫਰਾਰ ਹੋ ਗਏ ਪਰ ਪੁਲੀਸ ਨੇ ਪੁਰਸ਼ਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ ਲਿਆ।