ਭਾਰਤ ਨੇ ਅਮਰੀਕਾ ਨੂੰ ਦਿੱਤਾ ਠੋਕਵਾਂ ਜੁਆਬ:
‘ਸੀਏਏ ਸਾਡਾ ਅੰਦਰੂਨੀ ਮਾਮਲਾ, ਇਹ ਨਾਗਰਿਕਤਾ ਦੇਣ ਲਈ, ਖੋਹਣ ਲਈ ਨਹੀਂ ’
ਨਵੀਂ ਦਿੱਲੀ:ਅਮਰੀਕਾ ਵੱਲੋਂ ਸੀਏਏ ਬਾਰੇ ਆਪਣੀ ਚਿੰਤਾ ਪ੍ਰਗਟਾਉਣ ’ਤੇ ਭਾਰਤ ਨੇ ਨਾਰਾਜਗੀ ਜਤਾਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਨਾਗਰਿਕਤਾ (ਸੋਧ) ਕਾਨੂੰਨ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਨੂੰ ਦੇਸ ਦੀਆਂ ਸਾਂਝੀਆਂ ਪ੍ਰੰਪਰਾਵਾਂ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤਾ ਗਿਆ ਹੈ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਸੀਏਏ ਨਾਗਰਿਕਤਾ ਦੇਣ ਬਾਰੇ ਹੈ, ਨਾਗਰਿਕਤਾ ਖੋਹਣ ਬਾਰੇ ਨਹੀਂ। ਭਾਰਤੀ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਧਾਰਮਿਕ ਆਜਾਦੀ ਦੀ ਗਰੰਟੀ ਦਿੰਦਾ ਹੈ, ਘੱਟ ਗਿਣਤੀਆਂ ਨਾਲ ਵਿਹਾਰ ਪ੍ਰਤੀ ਚਿੰਤਾ ਦਾ ਕੋਈ ਆਧਾਰ ਨਹੀਂ ਹੈ।