ਚੋਣ ਕਮਿਸ਼ਨ ਵੱਲੋਂੇ 6 ਰਾਜਾਂ ਦੇ ਗ੍ਰਹਿ ਸਕੱਤਰਾਂ ਤੇ ਪੱਛਮੀ ਬੰਗਾਲ ਦੇ ਪੁਲੀਸ ਮੁਖੀ ਨੂੰ ਹਟਾਉਣ ਦਾ ਹੁਕਮ
ਨਵੀਂ ਦਿੱਲੀ : ਆਜਾਦ, ਨਿਰਪੱਖ ਅਤੇ ਪਾਰਦਰਸੀ ਚੋਣਾਂ ਕਰਾਉਣ ਲਈ ਭਾਰਤੀ ਚੋਣ ਕਮਿਸਨ ਨੇ ਗੁਜਰਾਤ, ਉੱਤਰ ਪ੍ਰਦੇਸ, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ ਅਤੇ ਉੱਤਰਾਖੰਡ ਦੇ ਗ੍ਰਹਿ ਸਕੱਤਰਾਂ ਨੂੰ ਹਟਾਉਣ ਦੇ ਆਦੇਸ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਮਿਜੋਰਮ ਅਤੇ ਹਿਮਾਚਲ ਪ੍ਰਦੇਸ ਵਿੱਚ ਆਮ ਪ੍ਰਸਾਸਨਿਕ ਵਿਭਾਗ ਦੇ ਸਕੱਤਰ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਪੱਛਮੀ ਬੰਗਾਲ ਦੇ ਪੁਲੀਸ ਮੁਖੀ ਨੂੰ ਵੀ ਹਟਾਉਣ ਦਾ ਹੁਕਮ ਦਿੱਤਾ ਹੈ। ਕਮਿਸਨ ਨੇ ਬੀਐੱਮਸੀ ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਤੇ ਡਿਪਟੀ ਕਮਿਸਨਰਾਂ ਨੂੰ ਫਾਰਗ ਕਰਨ ਲਈ ਕਿਹਾ ਹੈ।