spot_imgspot_imgspot_imgspot_img

ਅਮਰੀਕਾ ’ਚ ਭਾਰਤੀ ਵਿਦਿਆਰਥੀ ਲਾਪਤਾ, ਮਾਪਿਆਂ ਨੂੰ ਉਹਦਾ ਗੁਰਦਾ ਵੇਚਣ ਦੀ ਧਮਕੀ

Date:

ਅਮਰੀਕਾ ’ਚ ਭਾਰਤੀ ਵਿਦਿਆਰਥੀ ਲਾਪਤਾ, ਮਾਪਿਆਂ ਨੂੰ ਉਹਦਾ ਗੁਰਦਾ ਵੇਚਣ ਦੀ ਧਮਕੀ

ਚੰਡੀਗੜ੍ਹ : ਹੈਦਰਾਬਾਦ ਦਾ 25 ਸਾਲਾ ਵਿਦਿਆਰਥੀ 7 ਮਾਰਚ ਤੋਂ ਅਮਰੀਕਾ ਵਿੱਚ ਲਾਪਤਾ ਹੈ। ਅਬਦੁੱਲ ਮੁਹੰਮਦ ਦੇ ਪਿਤਾ ਸਲੀਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਪੁੱਤਰ ਨੂੰ ਕਲੀਵਲੈਂਡ ਵਿੱਚ ਨਸੇ ਵੇਚਣ ਵਾਲੇ ਗਰੋਹ ਨੇ ਅਗਵਾ ਕਰ ਲਿਆ ਗਿਆ ਹੈ।

ਵਿਦਿਆਰਥੀ ਦੀ ਰਿਹਾਈ ਲਈ 1200 ਡਾਲਰ ਦੀ ਮੰਗ ਕੀਤੀ ਤੇ ਨਾਲ ਹੀ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਅਬਦੁਲ ਦਾ ਗੁਰਦਾ ਵੇਚ ਦਿੱਤਾ ਜਾਵੇਗਾ।

ਅਮਰੀਕਾ ਵਿਚ ਅਬਦੁਲ ਦੇ ਰਿਸਤੇਦਾਰਾਂ ਨੇ ਕਲੀਵਲੈਂਡ ਪੁਲੀਸ ਕੋਲ ਸਕਿਾਇਤ ਦਰਜ ਕਰਵਾਈ ਹੈ ਅਤੇ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪਰਿਵਾਰ ਨੇ 18 ਮਾਰਚ ਨੂੰ ਸਕਿਾਗੋ ਵਿੱਚ ਭਾਰਤੀ ਕੌਂਸਲ ਨੂੰ ਵੀ ਅਬਦੁਲ ਨੂੰ ਲੱਭਣ ਵਿੱਚ ਮਦਦ ਲਈ ਲਿਖਿਆ ਸੀ। ਅਬਦੁਲ ਮੁਹੰਮਦ ਮਈ 2023 ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ ਕਰਨ ਲਈ ਅਮਰੀਕਾ ਗਿਆ ਸੀ। ਉਹ 7 ਮਾਰਚ ਤੋਂ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਨਹੀਂ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related