_ਸਾਵਧਾਨ ।ਕਿਤੇ ਤੁਸੀਂ ਵੀ ਡਰ ਨਾ ਜਾਈਓ ਵਟਸਐਪ ਤੇ ਆਈ ਤਿੰਨ ਸ਼ੇਰਾਂ ਵਾਲੀ ਸਰਕਾਰੀ ਚਿੱਠੀ ਦੇਖ ਕੇ
ਸਾਬਕਾ ਫੌਜੀ ਹੋਇਆ ਵੱਡੀ ਠੱਗੀ ਦਾ ਸ਼ਿਕਾਰ, ਨਕਲੀ ਵਰਦੀ ਵਾਲੇ ਆਈਪੀਐਸ ਨੇ ਕੇਸ ਵਿੱਚ ਫਸਾਉਣ ਦਾ ਡਰ ਦਿਖਾ ਕੇ ਠੱਗ ਲਏ 23 ਲੱਖ
ਰਿਪੋਰਟਰ _ਲਵਪ੍ਰੀਤ ਸਿੰਘ ਖੁਸ਼ੀ ਪੁਰ..
ਸਾਈਬਰ ਠੱਗੀ ਦੇ ਰੋਜ਼ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਪਰ ਇਹ ਮਾਮਲਾ ਇਸ ਲਈ ਵੱਖਰਾ ਹੈ ਕਿਉਂਕਿ ਇਸ ਵਿੱਚ ਕੌਮੀ ਨਿਸ਼ਾਨ ਵਾਲੀਆਂ ਤਿੰਨ ਸ਼ੇਰਾਂ ਵਾਲੀਆਂ ਚਿੱਠੀਆਂ ਵੀ ਵਰਤੀਆਂ ਗਈਆਂ ਹਨ। ਗੁਰਵਿੰਦਰ ਸਿੰਘ ਨਾਮ ਦੇ ਥਾਣਾ ਦੋਰਾੰਗਲਾ ਦੇ ਤਹਿਤ ਇੱਕ ਪਿੰਡ ਦੇ ਰਹਿਣ ਵਾਲੇ 30 ਸਤੰਬਰ ਨੂੰ ਰਿਟਾਇਰ ਹੋਏ ਸਾਬਕਾ ਫੌਜੀ ਕੋਲੋਂ ਨਕਲੀ ਆਈਪੀਐਸ ਅਧਿਕਾਰੀ ਨੇ ਵੀਡੀਓ ਕਾਲ ਕਰਕੇ ਡਰਗਸ ਦੇ ਮਾਮਲੇ ਵਿਚ ਫਸਾਉਂਣ ਦਾ ਡਰ ਦਿਖਾ ਕੇ 22 ਲੇਖ 70 ਹਜ਼ਾਰ ਰੁਪਏ ਵੱਖ ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਲਏ। ਇਹ ਪੈਸੇ ਉਸਦੀ ਸਾਰੀ ਜਮਾ ਪੂੰਜੀ ਸੀ ਜੋ ਉਸਨੂੰ ਰਿਟਾਇਰਮੈਂਟ ਤੋਂ ਬਾਅਦ ਮਿਲੀ ਸੀ ਅਤੇ ਜਿਸ ਨਾਲ ਉਸਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਲਿਖਣਾ ਸੀ। ਉਸ ਨੂੰ ਠੱਗਾ ਵਲੋਂ ਦੱਸਿਆ ਗਿਆ ਕਿ ਉਸ ਦੇ ਨਾਮ ਇੱਕ ਪਾਰਸਲ ਆਇਆ ਹੈ ਜਿਸ ਵਿੱਚੋਂ ਡਰੱਗਸ ਅਤੇ ਵਿਦੇਸ਼ੀ ਕਰੰਸੀ ਮਿਲੀ ਹੈ ਅਤੇ ਉਸਨੂੰ ਸੀਬੀਆਈ ਵੱਲੋਂ ਸਿੱਧੇ ਤੌਰ ਤੇ ਗਿਰਫਤਾਰ ਕਰ ਲਿਆ ਜਾਵੇਗਾ। ਉਸ ਨੂੰ ਯਕੀਨ ਦਵਾਉਣ ਲਈ ਸਮਾਧਾਨ ਪਵਾਰ ਆਈਪੀਐਸ ਦੇ ਨਾਮ ਤੇ ਤਿੰਨ ਚਿੱਠਿਆਂ ਵੀ ਵਾਟਸਐਪ ਤੇ ਭੇਜੀਆਂ ਗਈਆਂ ਜਿਹਨਾਂ ਤੇ ਤਿੰਨ ਮੂਰਤੀਆਂ ਦੇ ਕੋਮੀ ਨਿਸ਼ਾਨ ਦੇ ਨਾਲ ਸਤਮੇਵ ਜਾਅਤੇ ਵੀ ਲਿਖਿਆ ਸੀ ਅਤੇ ਉਸ ਨਾਲ ਵੀਡੀਓ ਕਾਲ ਤੇ ਇਸ ਸਮਾਧਾਨ ਪਵਾਰ ਨਾਮਕ ਵਰਦੀਧਾਰੀ ਨਕਲੀ ਆਈਪੀਐਸ ਨੇ ਗੱਲਬਾਤ ਵੀ ਕੀਤੀ ਜਿਸ ਕਾਰਨ ਸਾਬਕਾ ਫੌਜੀ ਬੇਹਦ ਡਰ ਗਿਆ ਤੇ ਤੁਰੰਤ ਦੋ ਵੱਖ ਵੱਖ ਆਨਲਾਈਨ ਟਰਾਂਜੈਕਸ਼ਨਾਂ ਰਾਹੀਂ ਆਪਣੇ ਸਾਰੇ ਪੈਸੇ ਉਹਨਾਂ ਨੂੰ ਭੇਜ ਦਿੱਤੇ। ਹੁਣ ਸਾਬਕਾ ਫੌਜੀ ਆਪਣੇ ਠੱਗੀ ਨਾਲ ਗਵਾ ਚੁੱਕੇ ਪੈਸੇ ਵਾਪਸ ਪਾਉਣ ਲਈ ਸਾਈਬਰ ਕ੍ਰਾਈਮ ਦਫਤਰ ਦੇ ਚੱਕਰ ਲਗਾ ਰਿਹਾ ਹੈ ।ਦੂਜੇ ਪਾਸੇ ਐਸਐਸਪੀ ਦਾਇਮਾ ਹਰੀਸ਼ ਕੁਮਾਰ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੇ ਅਣਪਛਾਤੇ ਸਾਈਬਰ ਠੱਗਾਂ ਖਿਲਾਫ ਦੋਰਾਂਗਲਾ ਥਾਣਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਧਰ ਸਾਬਕਾ ਸੈਨਿਕ ਸੰਘਰਸ਼ ਸਮਿਤੀ ਦੇ ਜੋਗਿੰਦਰ ਸਿੰਘ ਵੱਲੋਂ ਸਾਬਕਾ ਫੌਜੀਆਂ ਅਤੇ ਆਮ ਨਾਗਰਿਕਾਂ ਨੂੰ ਅਜਿਹੀਆਂ ਠੱਗੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਅਤੇ ਪੁਲਿਸ ਕੋਲੋਂ ਇਹਨਾਂ ਸਾਈਬਰ ਠੱਗਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਾਬਕਾ ਫੌਜੀ ਨੂੰ ਉਸਦੀ ਜਮਾ ਪੂੰਜੀ ਵਾਪਸ ਦੁਆਉਣ ਦੀ ਮੰਗ ਵੀ ਕੀਤੀ ਹੈ