ਸਿਆਸੀ ਰੰਜਿਸ਼ ਦੇ ਚਲਦਿਆਂ ਇੱਕ ਕਾਂਗਰਸੀ ਆਗੂ ਦੇ ਘਰ ਨੂੰ ਜਾਂਦਾ ਰਸਤਾ ਕੀਤਾ ਬੰਦ 

ਸਿਆਸੀ ਰੰਜਿਸ਼ ਦੇ ਚਲਦਿਆਂ ਇੱਕ ਕਾਂਗਰਸੀ ਆਗੂ ਦੇ ਘਰ ਨੂੰ ਜਾਂਦਾ ਰਸਤਾ ਕੀਤਾ ਬੰਦ 

0
102

ਮਾਮਲਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਝੰਝੋਟੀ ਦਾ

ਸਿਆਸੀ ਰੰਜਿਸ਼ ਦੇ ਚਲਦਿਆਂ

ਇੱਕ ਕਾਂਗਰਸੀ ਆਗੂ ਦੇ ਘਰ ਨੂੰ ਜਾਂਦਾ ਰਸਤਾ ਕੀਤਾ ਬੰਦ

ਗਵਾਂਢੀ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਰਾਤੋਂ ਰਾਤ ਪੂਰੀ ਗਲੀ ਚ ਲੱਗੀਆ ਇੰਟਰਲਾਕ ਟਾਈਲਾਂ ਗਈਆਂ ਪੁੱਟੀਆਂ ਤੇ ਗਲੀ ਕੀਤੀ ਬੰਦ

ਕਾਂਗਰਸੀ ਆਗੂ ਅਤੇ ਉਸਦਾ ਪਰਿਵਾਰ ਆਪਣੀ ਜਮੀਨ ਚੋਂ ਲੰਘਦੇ ਹੋਏ ਨਾਲ ਲਗਦੀ ਮਗਰਲੀ ਗਲੀ ਬਣੇ ਇੱਕ ਘਰ ਚੋਂ ਕੱਢੇ ਛੋਟੇ ਜਿਹੇ ਰਸਰੇ ਰਾਹੀਂ ਆਣ ਜਾਣ ਲਈ ਹੋਏ ਮਜਬੂਰ

ਪੈਲੀ ਚੋਂ ਲੰਘ ਕੇ ਮਗਰਲੀ ਗਲੀ ਰਾਹੀਂ ਹੀ ਬੱਚਿਆਂ ਨੂੰ ਜਾਣਾ ਪੈਂਦਾ ਹੈ ਸਕੂਲ

ਘਰ ਤੱਕ ਨਹੀਂ ਪਹੁੰਚ ਸਕਦਾ ਕੋਈ ਵੀ ਕਾਰ ਮੋਟਰਸਾਈਕਲ

ਰਿਸ਼ਤੇਦਾਰਾਂ ਦੇ ਆਉਣ ਤੇ ਪਰਿਵਾਰ ਨੂੰ ਹੋਣਾ ਪੈਂਦਾ ਹੈ ਸ਼ਰਮਸਾਰ

ਅਨੇਕਾਂ ਵਾਰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਫਤਰਾਂ ਦੇ ਲਾਏ ਚੱਕਰ

ਉਚ ਅਧਿਕਾਰੀਆਂ ਵੱਲੋਂ ਜਾਂਚ ਉਪਰੰਤ ਦਿੱਤੇ ਗਏ ਕਾਰਵਾਈ ਦੇ ਆਦੇਸ਼

ਪਰ ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਦੇ ਦਬਾਅ ਦੇ ਚਲਦਿਆਂ ਬੀ ਡੀ ਪੀਂ ਓ ਦਫਤਰ ਜਾਂ ਫਿਰ ਸਥਾਨਕ ਪੁਲਿਸ ਅਧਿਕਾਰੀ ਨਹੀਂ ਕਰ ਰਹੇ ਕੋਈ ਸੁਣਵਾਈ

ਥੱਕ ਹਾਰ ਨਿਰਾਸ਼ ਹੋ ਚੁੱਕੇ ਪਰਿਵਾਰ ਨੇ ਹੁਣ ਕੀਤਾ ਵੱਡਾ ਐਲਾਨ

ਜੇਕਰ ਨਾ ਮਿਲਿਆ ਇਨਸਾਫ ਤਾਂ ਪਰਿਵਾਰ ਕਰੇਗਾ ਸਮੂਹਿਕ ਖੁਦਕੁਸ਼ੀ

ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਦੇ ਪਰਿਵਾਰ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

LEAVE A REPLY

Please enter your comment!
Please enter your name here