ਗੈਸ ਵੈਲਡਿੰਗ ਦੇ ਖੋਖੇ ਨੂੰ ਅੱਗ ਲੱਗਣ ਨਾਲ ਫਟੇ ਤਿੰਨ ਸਿਲਿੰਡਰ, ਤਿੰਨ ਖੋਖੇ ਸੜਕੇ ਹੋਏ ਸਵਾਹ

ਗੈਸ ਵੈਲਡਿੰਗ ਦੇ ਖੋਖੇ ਨੂੰ ਅੱਗ ਲੱਗਣ ਨਾਲ ਫਟੇ ਤਿੰਨ ਸਿਲਿੰਡਰ, ਤਿੰਨ ਖੋਖੇ ਸੜਕੇ ਹੋਏ ਸਵਾਹ

0
109

ਗੈਸ ਵੈਲਡਿੰਗ ਦੇ ਖੋਖੇ ਨੂੰ ਅੱਗ ਲੱਗਣ ਨਾਲ ਫਟੇ ਤਿੰਨ ਸਿਲਿੰਡਰ, ਤਿੰਨ ਖੋਖੇ ਸੜਕੇ ਹੋਏ ਸਵਾਹ

ਨੇੜੇ ਤੇੜੇ ਦੀਆਂ ਬਿਲਡਿੰਗਾਂ ਨੂੰ ਵੀ ਹੋਇਆ ਨੁਕਸਾਨ

ਗੁਰਦਾਸਪੁਰ….

ਬੀਤੀ ਦੇਰ ਰਾਤ ਦੀਨਾ ਨਗਰ ਦੇ ਸਰਕਾਰੀ ਪਸ਼ੂ ਹਸਪਤਾਲ ਦੇ ਨੇੜੇ ਵੈਲਡਿੰਗ ਦੇ ਖੋਖੇ ਚ ਅਚਾਨਕ ਅੱਗ ਲੱਗ ਜਾਣ ਕਰਕੇ ਚਾਹ ਦੇ ਖੋਖੇ ਚ ਪਏ ਦੋ ਅਤੇ ਵੈਲਡਿੰਗ ਦੇ ਖੋਖੇ ਚ ਕਿਆ ਇੱਕ ਵੈਲਡਿੰਗ ਵਾਲਾ ਸਿਲੰਡਰ ਫੱਟ ਗਏ । ਸਿਲੰਡਰ ਫਟਣ ਨਾਲ ਨਾਲ ਹੋਏ ਵੱਡੇ ਧਮਾਕੇ ਨਾਲ ਫੈਲੀ ਅੱਗ ਦੀ ਲਪੇਟ ਚ ਆਉਣ ਨਾਲ ਨੇੜਲੇ ਤਿੰਨ ਖੋਖੇ ਵੀ ਸੜ ਕੇ ਸੁਆਹ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾ ਲਿਆ ਤੇ ਵੱਡਾ ਹਾਦਸਾ ਹੋਣੋਂ ਟੱਲ ਗਿਆ। ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

ਪੀੜਤ ਖੋਖੇ ਵਾਲਿਆਂ ਨੇ ਦੱਸਿਆ ਕਿ 11 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਅਤੇ ਮੌਕੇ ਤੇ ਆ ਕੇ ਪਤਾ ਲੱਗਿਆ ਕਿ ਇੱਕ ਖੋਖੇ ਵਿੱਚ ਅੱਗ ਲੱਗੀ ਸੀ ਅਤੇ ਉਹ ਜਦੋਂ ਫੈਲ ਗਈ ਤਾਂ ਦੁਕਾਨਾਂ ਦੇ ਅੰਦਰ ਰੱਖੇ ਦੋ ਐਲਪੀਜੀ ਗੈਸ ਦੇ ਸਿਲੰਡਰ ਅਤੇ ਇੱਕ ਵੈਲਡਿੰਗ ਵਾਲਾ ਸਲੰਡਰ ਫਟ ਗਿਆ ਜਿਸ ਨਾਲ ਅੱਗ ਭਿਆਨਕ ਰੂਪ ਵਿੱਚ ਭੜਕ ਗਈ ।ਉਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਸੀ। ਉਹਨਾਂ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਸਿਰ ਨਾ ਪਹੁੰਚਦੀ ਤਾਂ ਪਸ਼ੂ ਹਸਪਤਾਲ ਦੇ ਨੇੜੇ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਜਾਨ ਦਾ ਖਤਰਾ ਬਣਿਆ ਹੋਇਆ ਸੀ। ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਨੇੜੇ ਤੇੜੇ ਦੀਆਂ ਬਿਲਡਿੰਗਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ।

 

LEAVE A REPLY

Please enter your comment!
Please enter your name here