1984 ਦੇ ਕਤਲ ਹੋਏ ਸ਼ਹੀਦਾ ਦੀ ਦੀਵਾਨ ਹਾਲ ਮੰਜੀ ਸਾਹਿਬ ਵਿੱਖੇ ਕੀਤੀ ਗਈ ਅਰਦਾਸ
ਇਸ ਮੌਕੇ ਕਥਾ ਵਾਚਕ ਭਾਈ ਪਿਦਰਪਾਲ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਭਾਈ ਪਿੰਦਰਪਾਲ ਸਿੰਘ ਨੇ ਕਿਹਾ ਕਿ 84 ਨਵੰਬਰ ਦੇ ਵਿੱਚ ਹੋਇਆ ਸੀ ਕਤਲੇਆਮ ਕਦੇ ਵੀ ਨਹੀਂ ਭੁੱਲ ਸਕਦਾ ਇਹ ਉਹ ਕਲੰਕ ਹੈ ਜਿਹੜਾ ਕਦੇ ਮਿਟ ਨਹੀਂ ਸਕਦਾ।
ਕਿਹਾ ਕਿ ਸਾਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੋ ਸਭ ਨੂੰ ਰੂਹਾਨੀਅਤ ਦੀ ਸੀਸ ਦਿੰਦੇ ਹਨ
ਉਹਨਾਂ ਕਿਹਾ ਕਿ ਮੈਂ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਮੇਰੇ ਕੋਲ ਇਹ ਕਥਾ ਦੀ ਸੇਵਾ ਲਿੱਤੀ ਜਾਂਦੀ ਹੈ
ਉਹਨਾਂ ਕਿਹਾ ਕਿ ਮੈਂ ਕਥਾ ਵਿੱਚ ਸਾਰਾ ਹੀ ਵਰਨਨ ਕੀਤਾ ਹੈ ਕਿ ਇਹ ਜੋ ਕਲੰਕ ਹੈ ਕਦੀ ਧਰਤੀ ਤੋਂ ਮਿਟ ਨਹੀਂ ਸਕਦਾ
ਉਹਨਾਂ ਕਿਹਾ ਕਿ ਅਜਿਹੇ ਜਖਮ ਰਹਿੰਦੀ ਦੁਨੀਆਂ ਤੱਕ ਕੌਮ ਦੇ ਵਿੱਚ ਰਿਸਦੇ ਰਹਿੰਦੇ ਹਨ।
ਕਿਹਾ ਕਿ ਅਸੀਂ ਬਹੁਤ ਕੁਝ ਭੁੱਲਦੇ ਜਾ ਰਹੇ ਹਾਂ
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ । ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਕਥਾਵਾਚਕ ਭਾਈ ਪਿੰਦਰਪਾਲ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਭਾਈ ਪਿੰਦਰਪਾਲ ਜੀ ਨੇ ਕਿਹਾ ਕਿ 84 ਨਵੰਬਰ ਦੇ ਵਿੱਚ ਹੋਇਆ ਸੀ ਕਤਲੇਆਮ ਕਦੇ ਵੀ ਨਹੀਂ ਭੁੱਲ ਸਕਦਾ ਇਹ ਉਹ ਕਲੰਕ ਹੈ ਜਿਹੜਾ ਕਦੇ ਮਿਟ ਨਹੀਂ ਸਕਦਾ। ਇਸ ਮੌਕੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ।
– ਕਥਾ ਵਚਕ ਭਾਈ ਪਿੰਦਰਪਾਲ ਸਿੰਘ