ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ 8 ਤੋਂ 10 ਲੋਕਾਂ ਦਾ ਇਹ ਗੈਂਗ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ
ਅੰਮ੍ਰਿਤਸਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਹਾਂਵੀਰ ਨਾਮ ਦੇ ਨੌਜਵਾਨ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਦੇ ਨਾਲ ਲਗਾਤਾਰ ਬਾਹਰ ਭੇਜਣ ਦੇ ਜਾਂ ਫਿਰ ਹਸਪਤਾਲ ਖੋਲਣ ਦੇ ਨਾਂ ਤੇ ਪੈਸਿਆਂ ਦੀ ਠੱਗੀ ਮਾਰੀ ਜਾ ਰਹੀ ਸੀ ਤੇ ਇਹ ਲੋਕ ਹੁਣ ਕੁਝ ਸਮੇਂ ਤੋਂ ਅੰਮ੍ਰਿਤਸਰ ਤੋਂ ਫਰਾਰ ਹੋ ਕੇ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਰਹਿ ਰਹੇ ਸਨ ਤੇ ਦੇਰ ਰਾਤ ਅੰਮ੍ਰਿਤਸਰ ਦੇ ਲਾਰਸ ਰੋਡ ਦੇ ਇਲਾਕੇ ਦੇ ਵਿੱਚ ਇਹ ਕਾਰ ਵਿੱਚ ਘੁੰਮ ਰਹੇ ਸਨ ਜਿਸ ਦੀ ਭਣਕ ਪੀੜਿਤ ਨੂੰ ਲੱਗੀ ਤੇ ਪੀੜਿਤ ਪਰਿਵਾਰ ਨੇ ਉਹਨਾਂ ਕੋਲੋਂ ਆਪਣੇ ਜਦੋਂ ਪੈਸਿਆਂ ਦੀ ਮੰਗ ਕੀਤੀ ਤਾਂ ਮਹਾਂਵੀਰ ਤੇ ਉਸਦੇ ਸਾਥੀ ਵੱਲੋਂ ਆਪਣੀ ਪਿਸਤੋਲ ਕੱਢ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਲੜਾਈ ਝਗੜਾ ਵੀ ਹੋਇਆ ਜਿਸ ਦੇ ਚਲਦੇ ਪੀੜਤ ਵੱਲੋਂ ਵੀ ਤੋਂ ਬਾਅਦ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਵੱਲੋਂ ਮਹਾਂਵੀਰ ਸਿੰਘ ਨੂੰ ਫੜ ਕੇ ਉਹਦੇ ਖਿਲਾਫ ਮਾਮਲਾ ਦਰਜ ਕਰ ਲਿਆ ਉੱਥੇ ਹੀ ਜਦੋਂ ਮਹਾਂਵੀਰ ਸਿੰਘ ਦੇ ਪੁਲਿਸ ਵੱਲੋਂ ਫੜਨ ਦੀ ਸੂਚਨਾ ਹੋਰ ਪੀੜਿਤ ਪਰਿਵਾਰਾਂ ਨੂੰ ਮਿਲੀ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਸਨ ਉਹ ਸਾਰੇ ਪਰਿਵਾਰ ਥਾਣਾ ਸਿਵਿਲ ਲਾਈਨ ਵਿਖੇ ਪੁੱਜੇ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਉਹਨਾਂ ਕਿਹਾ ਕਿ ਮਹਾਵੀਰ ਤੇ ਉਸਦੇ ਹੋਰ ਕੋਈ ਸਾਥੀ ਜੋ 8 ਤੋਂ 10 ਲੋਕ ਹਨ ਇਹਨਾਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜਿਸ ਦੇ ਰਾਹੀਂ ਇਹ ਨੀਲਾ ਬਾਣਾ ਪਾ ਕੇ ਨਿਹੰਗ ਸਿੰਘ ਵਾਲਾ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਠੱਗਦੇ ਹਨ ਇਹ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਗਏ ਜਾਂ ਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਜਾਂ ਫਿਰ ਚੈਰੀਟੇਬਲ ਹਸਪਤਾਲ ਖੋਲਣ ਦੇ ਨਾਂ ਤੇ ਠੱਗੀ ਮਾਰਦੇ ਹਨ ਤੇ ਲੋਕ ਇਹਨਾਂ ਤੇ ਝਾਂਸੇ ਵਿੱਚ ਆ ਕੇ ਇਹਨਾਂ ਨੂੰ ਪੈਸੇ ਦੇ ਕੇ ਆਪਣੇ ਆਪ ਨੂੰ ਕੋਸ ਰਹੇ ਹਨ ਉੱਥੇ ਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਡੀ ਰਕਮ ਸਾਨੂੰ ਵਾਪਸ ਦਵਾਈ ਜਾਵੇ
ਪੀੜੀਤ ਪਰਿਵਾਰਾਂ ਨੇ ਦੱਸਿਆ ਕਿ ਇਸ ਤੋਂ ਪਹਿਲੇ ਇਹ ਮੱਧ ਪ੍ਰਦੇਸ਼ ਦੇ ਵਿੱਚ ਵੀ ਤਿੰਨ ਸਾਲ ਰਹਿ ਕੇ ਆਏ ਹਨ ਉੱਥੇ ਦੇ ਲੋਕਾਂ ਨੂੰ ਵੀ ਇਹਨਾਂ ਨੇ ਠੱਗੀ ਦਾ ਸ਼ਿਕਾਰ ਬਣਾਇਆ ਹੈ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਉਥੋਂ ਫਰਾਰ ਹੋ ਗਏ ਹਨ। ਉਹਨਾਂ ਕਿਹਾ ਕਿ ਜਿਸ ਤੋਂ ਬਾਅਦ ਇਹ ਨੌਜਵਾਨ ਪੈਸੇ ਲੈ ਕੇ ਪਰਿਵਾਰ ਨੂੰ ਨਾ ਤਾਂ ਵਾਪਸ ਕਰਦਾ ਸੀ ਤੇ ਨਾ ਹੀ ਕਿਸੇ ਨੂੰ ਮਿਲਦਾ ਤੇ ਨਾ ਹੀ ਕਿਸੇ ਦਾ ਫੋਨ ਚੱਕਦਾ ਸੀ ਇੱਕ ਪਰਿਵਾਰ ਅਜਿਹਾ ਵੀ ਹੈ ਜਿਸ ਦੇ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਗਿਆ ਹੈ ਤਾਂ ਅੱਜ ਤੱਕ ਉਸ ਪਰਿਵਾਰ ਨੂੰ ਪਤਾ ਹੀ ਨਹੀਂ ਚੱਲ ਪਾ ਰਿਹਾ ਕਿ ਉਹਨਾਂ ਦੇ ਬੱਚੇ ਕਿੱਥੇ ਨੇ ਨਾ ਹੀ ਉਹਨਾਂ ਦੀ ਬੱਚਿਆਂ ਦੇ ਨਾਲ ਗੱਲਬਾਤ ਹੁੰਦੀ ਹੈ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੇਰ ਰਾਤ ਹੀ ਐਫਆਈਆਰ ਦਰਜ ਕਰਕੇ ਇਸ ਨੌਜਵਾਨ ਦੇ ਉੱਪਰ ਬੰਦ ਹੀ ਕਾਰਵਾਈ ਕੀਤੀ ਗਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰ ਜਰੂਰ ਸਾਨੂੰ ਮਿਲਣ ਦੇ ਲਈ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਆਪਣੀ ਗੱਲ ਦੱਸੀ ਗਈ ਹੈ ਤਾਂ ਵੱਖ-ਵੱਖ ਥਾਣਿਆਂ ਦੀ ਜਿਹੜੀ ਐਫ ਆਈ ਆਰ ਆਈ ਹੋਈ ਹੈ ਤਾਂ ਉਸ ਮਾਮਲੇ ਦੇ ਵਿੱਚ ਉਹਨਾਂ ਥਾਣਿਆਂ ਨੂੰ ਵੀ ਸੂਚਿਤ ਕਰ ਦਿੱਤਾ ਜਾਏਗਾ।
ਬਾਈਟ:– ਪੁਲਿਸ ਅਧਿਕਾਰੀ ਦਿਲਬਾਗ ਸਿੰਘ