ਆਸਟ੍ਰੇਲੀਆ ਨਾਲ 5 ਮੈਚਾਂ ਦੀ ਸੀਰੀਜ਼ ਖੇਡਣ ਤੋਂ ਪਹਿਲਾ ਹੀ ਟੀਮ ਇੰਡੀਆ ਨੂੰ ਝੱਟਕਾ,ਰੋਹਿਤ ਸ਼ਰਮਾ ਹੋਏ ਬਾਹਰ
ਭਾਰਤੀ ਟੀਮ ਨੂੰ ਆਸਟ੍ਰੇਲੀਆ ਖਿਲਾਫ ਆਪਣੇ ਘਰ ‘ਤੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਟੈਸਟ ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ ‘ਚ ਖੇਡਿਆ ਜਾਣਾ ਹੈ। ਪਰ ਇਸ ਤੋਂ ਪਹਿਲਾਂ ਭਾਰਤੀ ਟੀਮ ਲਈ ਇਕ ਵੱਡੀ ਝਟਕੇ ਵਾਲੀ ਖ਼ਬਰ ਆ ਰਹੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਆਸਟ੍ਰੇਲੀਆ ਦੌਰੇ ਲਈ ਟੀਮ ਨਾਲ ਰਵਾਨਾ ਨਹੀਂ ਹੋ ਰਹੇ ਹਨਅਜਿਹੇ ‘ਚ ਇਹ ਸਪੱਸ਼ਟ ਹੈ ਕਿ ਰੋਹਿਤ ਸ਼ਰਮਾ ਸੀਰੀਜ਼ ਦਾ ਪਹਿਲਾ ਟੈਸਟ ਮੈਚ ਨਹੀਂ ਖੇਡਣਗੇ। ਉਨ੍ਹਾਂ ਦੀ ਜਗ੍ਹਾ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੂੰ ਕਮਾਨ ਸੰਭਾਲਣੀ ਪੈ ਸਕਦੀ ਹੈ। ਦੱਸਣਯੋਗ ਹੈ ਕਿ ਕੈਪਟਨ ਰੋਹਿਤ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਰੋਹਿਤ ਦੀ ਪਤਨੀ ਰਿਤਿਕਾ ਸਜਦੇਹ ਅਗਲੇ ਕੁਝ ਦਿਨਾਂ ‘ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਅਜਿਹੇ ‘ਚ ਰੋਹਿਤ ਉਸ ਦੇ ਨਾਲ ਰਹੇਗਾ।ਹਾਲ ਹੀ ‘ਚ ਖਬਰ ਆਈ ਸੀ ਕਿ ਰੋਹਿਤ ਪਹਿਲੇ ਬੈਚ ‘ਚ ਭਾਰਤੀ ਟੀਮ ਦੇ ਨਾਲ ਆਸਟ੍ਰੇਲੀਆ ਜਾ ਸਕਦੇ ਹਨ। ਨਾਲ ਹੀ ਜੇਕਰ ਲੋੜ ਪਈ ਤਾਂ ਉਹ ਪਹਿਲੇ ਅਤੇ ਦੂਜੇ ਟੈਸਟ ਦੇ ਵਿਚਕਾਰ ਵਾਪਸੀ ਕਰ ਸਕਦਾ ਹੈ, ਪਰ ਹੁਣ ਇਹ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ ਦਰਅਸਲ, ਭਾਰਤੀ ਟੀਮ 11 ਅਤੇ 12 ਨਵੰਬਰ ਨੂੰ ਦੋ ਬੈਚਾਂ ਵਿਚ ਆਸਟ੍ਰੇਲੀਆ ਦੌਰੇ ਲਈ ਰਵਾਨਾ ਹੋਵੇਗੀ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ 11 ਨਵੰਬਰ ਨੂੰ ਸਵੇਰੇ 9 ਵਜੇ ਮੁੰਬਈ ‘ਚ ਪ੍ਰੈੱਸ ਕਾਨਫਰੰਸ ਕਰਨਗੇ। ਜੇਕਰ ਰੋਹਿਤ ਸ਼ਰਮਾ ਇਸ ਬੈਚ ਦੇ ਨਾਲ ਜਾ ਰਹੇ ਹੁੰਦੇ ਤਾਂ ਉਹ ਵੀ ਮੀਡੀਆ ਨਾਲ ਗੱਲਬਾਤ ਦਾ ਹਿੱਸਾ ਬਣਦੇ। ਭਾਰਤੀ ਟੀਮ ਆਸਟ੍ਰੇਲੀਆ ਲਈ ਰਵਾਨਾ ਹੋ ਗਈ ਹੈ। ਰੋਹਿਤ ਇਸ ‘ਚ ਸ਼ਾਮਲ ਨਹੀਂ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।