ਮੈਕਸੀਕੋ ਚ ਬੰਦੂਕਧਾਰੀਆਂ ਨੇ ਬਾਰ ’ਚ ਕੀਤੀ ਅੰਨ੍ਹੇਵਾਹ ਫਾਇਰਿੰਗ, 6 ਲੋਕਾਂ ਦੀ ਮੌਤ
ਮੈਕਸੀਕੋ ਦੇ ਦੱਖਣ-ਪੂਰਬੀ ਹਿੱਸੇ ਵਿੱਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਇਹ ਗੋਲੀਬਾਰੀ ਹਿੰਸਾ ਦੀਆਂ ਘਟਨਾਵਾਂ ਨਾਲ ਜੂਝ ਰਹੇ ਤਬਸਕੋ ਸੂਬੇ ਦੇ ਤੱਟੀ ਸੂਬੇ ‘ਚ ਹੋਈ ਹੈ।ਜਨਤਕ ਸੁਰੱਖਿਆ ਸਕੱਤਰ ਉਮਰ ਗਾਰਸੀਆ ਹਰਫਚਸ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਗੋਲੀਬਾਰੀ ਵਿਲਾਹੇਰਮੋਸਾ ਵਿਚ ਹੋਈ ਸੰਘੀ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਸਥਾਨਕ ਅਧਿਕਾਰੀਆਂ ਦੀ ਮਦਦ ਲਈ ਜਾ ਰਹੀ ਹੈ।ਦੱਸ ਦਈਏ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਇਹ ਸਪੱਸ਼ਟ ਹੋ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓਜ਼ ‘ਚ ਲੋਕ ਬਾਰ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਹਨ, ਜਦਕਿ ਪੁਲਿਸ ਦੇ ਪਹੁੰਚਣ ਤੱਕ ਕੁਝ ਬਚੇ ਹੋਏ ਲੋਕ ਪੀੜਤਾਂ ਦੇ ਨਾਲ ਰਹੇ।ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਬੰਦੂਕਧਾਰੀਆਂ ਨੇ ਮੱਧ ਮੈਕਸੀਕੋ ਵਿੱਚ ਇੱਕ ਬਾਰ ਵਿੱਚ ਗੋਲੀਬਾਰੀ ਕੀਤੀ ਸੀ, ਜਿਸ ਵਿੱਚ 10 ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ। ਇਹ ਹਮਲਾ ਕਿਵੇਰੇਟਾਰੋ ਦੇ ਇਤਿਹਾਸਕ ਸ਼ਹਿਰ ਦੇ ਕੇਂਦਰ ਵਿੱਚ ਹੋਇਆ ਸੀ, ਜੋ ਕਿ ਹਾਲ ਹੀ ਵਿੱਚ ਗੁਆਰੇਰੋ ਵਰਗੇ ਗੁਆਂਢੀ ਰਾਜਾਂ ਵਿੱਚ ਦੇਖੀ ਗਈ ਹਿੰਸਾ ਤੋਂ ਬਚਿਆ ਸੀ।