- ਦਿਲਜੀਤ ਦੋਸਾਂਝ ਤੇ ਏਪੀ ਢਿੱਲੋਂ ਦੇ ਕੰਸਰਟ ਨੂੰ ਲੈਕੇ ਕੀਤੀ ਜਾ ਰਹੀ ਹੈ ਇਹ ਮੰਗ, ਕੀ ਨਹੀਂ ਹੋਵੇਗਾ ਪ੍ਰੋਗਰਾਮ
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਵੱਲੋਂ ਪੰਜਾਬੀ ਗਾਇਕਾਂ ਦੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਪ੍ਰਸ਼ਾਸਨ ਕੋਲੋਂ ਸਥਾਨ ਦੇ ਬਦਲਾਅ ਦੀ ਮੰਗ ਕੀਤੀ ਗਈ ਹੈ। ਸਾਬਕਾ ਮੇਅਰ ਅਰੁਣ ਸੂਦ ਨੇ ਦੱਸਿਆ ਕਿ ਸੈਕਟਰ 34 ਦੀ ਗਰਾਊਂਡ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਕਾਰਨ ਅੱਧਾ ਚੰਡੀਗੜ੍ਹ ਸ਼ਹਿਰ ਟ੍ਰੈਫਿਕ ਜਾਮ ਕਾਰਨ ਪ੍ਰਭਾਵਿਤ ਹੋ ਗਿਆ ਸੀ ਅਤੇ ਆਸ-ਪਾਸ ਦੇ ਸੈਕਟਰਾਂ ਦੇ ਵਸਨੀਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਲਗਭਗ ਪੂਰਾ ਦਿਨ ਅਤੇ ਲੋਕ ਘਰਾਂ ‘ਚ ਹੀ ਕੈਦ ਰਹੇ ਅਤੇ ਇਸ ਕਾਰਨ ਸ਼ਹਿਰ ਵਾਸੀਆਂ ‘ਚ ਭਾਰੀ ਰੋਸ ਹੈ।ਇਸੇ ਤਰ੍ਹਾਂ 14 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਦੀ ਗਰਾਊਂਡ ਵਿੱਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਹੋਰ ਵੀ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ 21 ਦਸੰਬਰ ਨੂੰ ਗਾਇਕ ਏ ਪੀ ਢਿੱਲੋਂ ਦਾ ਪ੍ਰੋਗਰਾਮ ਹੋ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਰਸ਼ਕ ਅਤੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਵਾਹਨਾਂ ਸਮੇਤ ਪਹੁੰਚਣਗੇ। ਸੈਕਟਰ 34 ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਅਤੇ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਆਉਣ ਵਾਲੀ ਭਾਰੀ ਟਰੈਫਿਕ ਵੀ ਸੈਕਟਰ 34 ਨੇੜੇ ਸੜਕ ਤੋਂ ਲੰਘਦੀ ਹੈ ਅਤੇ ਸੈਕਟਰ 32 ਦਾ ਹਸਪਤਾਲ ਵੀ ਇਸੇ ਸੜਕ ’ਤੇ ਹੈ।