ਸੰਸਦ ਦਾ ਸਰਦ ਰੁੱਤ ਸੈਸ਼ਨ: ‘ਏਕਲਵਿਆ ਵਾਂਗ ਸਰਕਾਰ ਦੇਸ਼ ਦੇ ਨੌਜਵਾਨਾਂ ਦਾ ਅੰਗੂਠਾ ਕੱਟ ਰਹੀ ਹੈ’, ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ
ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ‘ਤੇ ਬਹਿਸ ਦੌਰਾਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸੰਵਿਧਾਨ ਖੋਲ੍ਹਦੇ ਹਾਂ ਤਾਂ ਅੰਬੇਡਕਰ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਦੀ ਆਵਾਜ਼ ਅਤੇ ਵਿਚਾਰ ਸੁਣ ਸਕਦੇ ਹਾਂ ਪਰ ਇਹ ਵਿਚਾਰ ਕਿੱਥੋਂ ਆਏ? ਇਹ ਵਿਚਾਰ ਭਗਵਾਨ ਸ਼ਿਵ, ਗੁਰੂ ਨਾਨਕ, ਭਗਵਾਨ ਬਸਵੰਨਾ, ਕਬੀਰ ਆਦਿ ਤੋਂ ਆਏ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਸਾਡੀ ਪੁਰਾਤਨ ਵਿਰਾਸਤ ਤੋਂ ਬਿਨਾਂ ਸਾਡਾ ਸੰਵਿਧਾਨ ਨਹੀਂ ਬਣ ਸਕਦਾ ਸੀ। ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਦਰੋਣਾਚਾਰੀਆ ਨੇ ਏਕਲਵਿਆ ਦਾ ਅੰਗੂਠਾ ਕੱਟਿਆ ਸੀ, ਉਸੇ ਤਰ੍ਹਾਂ ਅੱਜ ਦੀ ਸਰਕਾਰ ਭਾਰਤ ਦੇ ਨੌਜਵਾਨਾਂ ਦਾ ਅੰਗੂਠਾ ਕੱਟ ਰਹੀ ਹੈ।
