ਕੁਝ ਸਮੇਂ ’ਚ ਪੰਜਾਬ ਦੇ ਗਵਰਨਰ ਨੂੰ ਮਿਲੇਗਾ ਸੰਯੁਕਤ ਕਿਸਾਨ ਮੋਰਚਾ, ਦਿੱਤਾ ਜਾਵੇਗਾ ਮੰਗ ਪੱਤਰ; ਜਾਣੋ ਕੀ ਕੀਤੀ ਜਾਵੇਗੀ ਮੰਗ
ਐਸਕੇਐਮ ਸਿਆਸੀ ਦੇ ਤਮਾਮ ਨੁਮਾਇੰਦੇ ਲੀਡਰ ਗਵਰਨਰ ਹਾਊਸ ਪਹੁੰਚੇ । ਇਸ ਦੌਰਾਨ ਉਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਉਨ੍ਹਾਂ ਨੂੰ ਮੰਗ ਪੱਤਰ ਦੇਣਗੇ। ਜਗਜੀਤ ਸਿੰਘ ਡੱਲੇਵਾਲ ਦਾ 26 ਨਵੰਬਰ ਤੋਂ ਮਰਨ ਵਰਤ ਚੱਲ ਰਿਹਾ ਉਸ ਮਾਮਲੇ ’ਚ ਮਿਲਣ ਲਈ ਐਸਕੇਐਮ ਸਿਆਸੀ ਆਗੂ ਪਹੁੰਚੇ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਦੇ ਖਾਪ 19 ਦਸੰਬਰ ਨੂੰ ਦੁਪਹਿਰ 12 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਨਗੇ। ਇਸ ਵਿੱਚ ਖਾਪਾ ਕਿਸਾਨ ਅੰਦੋਲਨ ਸਬੰਧੀ ਐਲਾਨ ਕਰ ਸਕਦੇ ਹਨ।ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਜਿਦਾ ਨਹੀਂ ਸਰਕਾਰ- ਉਗਰਾਹਾਂ
‘ਨਵੀਂ ਖੇਤੀ ਨੀਤੀ ਖਿਲਾਫ 23 ਦਸੰਬਰ ਨੂੰ ਡੀਸੀ ਦਫਤਰਾਂ ਬਾਹਰ ਕਰਾਂਗੇ ਪ੍ਰਦਰਸ਼ਨ
‘ਡੱਲੇਵਾਲ ਨੂੰ ਕੁਝ ਹੋਇਆ ਤਾਂ ਦੋਵੇਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ,
‘ਮੋਰਚੇ ’ਚ ਸ਼ਾਮਲ ਨਹੀਂ ਹੋਵੇਗਾ SKM’
ਪੰਧੇਰ ਵੱਲੋ ਸਮਰਥਨ ਦੀ ਚਿੱਠੀ ’ਤੇ 21 ਦਸੰਬਰ ਨੂੰ ਕਰਾਂਗੇ ਮੀਟਿੰਗ
ਸ਼ੰਭੂ ਤੇ ਖਨੌਰੀ ਅੰਦੋਲਨ ’ਚ ਸ਼ਾਮਲ ਨਹੀਂ ਹੋਵੇਗੀ ਸੰਯੁਕਤ ਕਿਸਾਨ ਮੋਰਚਾ
