ਭਾਰਤੀ ਰੇਲਵੇ ਦਾ ਐਲਾਨ, ਪੰਜਾਬ ‘ਚ ਦੂਜੇ ਦਿਨ ਵੀ ਬੰਦ ਰਹਿਣਗੀਆਂ ਇਹ ਟ੍ਰੇਨਾਂ, ਵੇਖੋ ਸੂਚੀ

ਭਾਰਤੀ ਰੇਲਵੇ ਦਾ ਐਲਾਨ, ਪੰਜਾਬ 'ਚ ਦੂਜੇ ਦਿਨ ਵੀ ਬੰਦ ਰਹਿਣਗੀਆਂ ਇਹ ਟ੍ਰੇਨਾਂ, ਵੇਖੋ ਸੂਚੀ

0
88

ਭਾਰਤੀ ਰੇਲਵੇ ਦਾ ਐਲਾਨ, ਪੰਜਾਬ ‘ਚ ਦੂਜੇ ਦਿਨ ਵੀ ਬੰਦ ਰਹਿਣਗੀਆਂ ਇਹ ਟ੍ਰੇਨਾਂ, ਵੇਖੋ ਸੂਚੀ

ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਹੱਕ ਚ ਜਿੱਥੇ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਓਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਤਲਵੰਡੀ ਸਾਬੋ ਦੀ ਦਾਣਾ ਮੰਡੀ ਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਆਰੰਭ ਦਿੱਤਾ ਹੈ।ਪ੍ਰਦਰਸ਼ਨ ਉਪਰੰਤ ਜਥੇਬੰਦੀ ਵੱਲੋਂ ਕਚਿਹਰੀ ਕੰਪਲੈਕਸ ਤੱਕ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।,

ਕਿਸਾਨ ਆਗੂਆਂ ਨੇ ਦੱਸਿਆ ਕਿ SKM ਵੱਲੋਂ 4 ਜਨਵਰੀ ਨੂੰ ਢੋਹਾਣੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ। 9 ਜਨਵਰੀ ਨੂੰ ਮੋਗੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ।ਕਿਸਾਨ ਦੇ ਪੰਜਾਬ ਬੰਦ ਦੇ ਮੱਦੇਨਜ਼ਰ ਭਾਰਤੀ ਰੇਲਵੇ ਵੱਲੋਂ ਪੰਜਾਬ ਵਿੱਚ ਕਈ ਟ੍ਰੇਨਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਵਿੱਚ ਜੰਮੂ-ਕੱਟੜਾ ਅਤੇ ਲੁਧਿਆਣਾ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here