10 ਦਿਨਾਂ ਬਾਅਦ 700 ਫੁੱਟ ਡੂੰਘੇ ਬੋਰਵੈਲ ‘ਚੋਂ ਕੱਢੀ ਗਈ 3 ਸਾਲਾ ਚੇਤਨਾ, ਪਰ ਜ਼ਿੰਦਗੀ ਨੇ ਨਹੀਂ ਫੜੀ ਬਾਂਹ
ਰਾਜਸਥਾਨ ਦੇ ਕੋਟਪੁਤਲੀ ‘ਚ 700 ਫੁੱਟ ਡੂੰਘੇ ਬੋਰਵੈੱਲ ‘ਚ 10 ਦਿਨਾਂ ਤੋਂ ਫਸੀ 3 ਸਾਲਾ ਬੱਚੀ ਚੇਤਨਾ ਨੂੰ ਬੁੱਧਵਾਰ ਨੂੰ ਬਾਹਰ ਕੱਢ ਲਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬਚਾਅ ਅਭਿਆਨ ਬਹੁਤ ਚੁਣੌਤੀਪੂਰਨ ਸੀ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੂੰ ਬੱਚੀ ਨੂੰ ਬਾਹਰ ਕੱਢਣ ‘ਚ ਸਖ਼ਤ ਮਿਹਨਤ ਕਰਨੀ ਪਈ, ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜੂਰ ਸੀ।
ਬਚਾਅ ਕਾਰਜਾਂ ‘ਚ ਆਈਆਂ ਲਗਾਤਾਰ ਦਿੱਕਤਾਂ
ਬਚਾਅ ਕਾਰਜ ‘ਚ ਲੱਗੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਬੋਰਵੈੱਲ ਸੀ। ਉਹ ਹੌਲੀ-ਹੌਲੀ ਬੱਚੀ ਨੂੰ ਉਪਰ ਲੈ ਕੇ ਆਏ, ਉਹ ਪੱਥਰਾਂ ਵਿੱਚ ਫਸ ਗਈ ਸੀ। ਜਿਵੇਂ-ਜਿਵੇਂ ਉਹ ਪੱਥਰ ਵੱਢਦੇ ਰਹੇ, ਬੋਰਵੈੱਲ ਉੱਥੋਂ ਝੁਕ ਗਿਆ, ਜਿੱਥੇ ਕੁੜੀ ਫਸ ਗਈ ਸੀ। ਲੋਕੇਸ਼ ਮੀਨਾ ਨੇ ਦੱਸਿਆ ਕਿ ਪਲਾਨ ਬੀ ਵਿੱਚ ਸਮੱਸਿਆਵਾਂ ਸਨ, ਬੋਰਵੈੱਲ ਝੁਕਿਆ ਹੋਇਆ ਸੀ, ਜਿਸ ਕਾਰਨ ਚੱਟਾਨ ਕੱਟਣੀ ਪਈ। ਇਹ ਇੱਕ ਗੁੰਝਲਦਾਰ ਅਪਰੇਸ਼ਨ ਸੀ। ਇਸ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਰਹੀਆਂ। ਅੰਤ ਤੱਕ ਸਫਲਤਾ ਪ੍ਰਾਪਤ ਕਰਨ ਵਿੱਚ ਸਮਾਂ ਲੱਗਿਆ। ਦੂਸਰਾ ਬੋਰਵੈੱਲ ਬਣਿਆ ਸੀ, ਪਰ ਮੀਂਹ ਪੈ ਗਿਆ ਸੀ, ਜਿਸ ਕਾਰਨ ਵੈਲਡਿੰਗ ‘ਚ ਦਿੱਕਤ ਆ ਰਹੀ ਸੀ।