ਅਮਰੀਕਾ ‘ਚ ਅੱਗ ਦਾ ਕਹਿਰ, 30 ਹਜਾਰ ਲੋਕਾਂ ਦੇ ਘਰ ਕਰਵਾਏ ਗਏ ਖਾਲੀ
ਅਮਰੀਕਾ ਦੇ ਕੈਲੀਫੋਰਨੀਆ ਜੰਗਲਾਂ ‘ਚ ਲੱਗੀ ਅੱਗ ਦੀਆਂ ਲਪਟਾਂ ਲਾਸ ਐਂਜਲਸ ਸ਼ਹਿਰ ਤੱਕ ਆਪਣਾ ਪਸਾਰਾ ਪਾ ਚੁੱਕੀਆਂ ਹਨ। ਇਸ ਭਿਆਨਕ ਅੱਗ ਨੇ ਲਗਭਗ 1000 ਹਜਾਰ ਤੋਂ ਵੱਧ ਘਰਾਂ ਨੂੰ (Los Angeles Fire News) ਆਪਣੀ ਚਪੇਟ ‘ਚ ਲੈ ਲਿਆ ਹੈ ਅਤੇ ਪੂਰੀ ਤਰਾਂ ਨਾਲ ਤਬਾਹ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਇਸ ਭਿਆਨਕ ਅੱਗ ਨੇ ਹੁਣ ਤੱਕ ਲਗਭਗ 5 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੋਈ ਦੱਸ ਦੇਈਏ ਕਿ ਹੁਣ ਤੱਕ 70 ਹਜਾਰ (Los Angeles Fire News) ਤੋਂ ਵੱਧ ਲੋਕਾਂ ਤੋਂ ਉਹਨਾਂ ਦੇ ਘਰ ਖਾਲੀ ਕਰਵਾਏ ਜਾ ਚੁੱਕੇ ਹਨਜਾਣਕਾਰੀ ਮੁਤਾਬਿਕ ਜੰਗਲਾਂ ਤੋਂ ਫੈਲੀ ਇਹ ਅੱਗ ਦਾ ਵਿਸ਼ਾਲ ਰੂਪ ਸ਼ਹਿਰਾਂ ਤੱਕ ਪੁਹੰਚਣ ਦਾ ਮੁੱਖ ਕਾਰਨ ਤੇਜ ਹਵਾਵਾਂ ਹਨ, ਭਾਵ ਤੇਜ ਹਵਾਵਾਂ ਚੱਲਣ ਕਾਰਨ ਇਸ ਜੰਗਲੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਹ ਤੇਜ ਹਵਾਵਾਂ ਅੱਗ ਬੁਝਾਉਣ ਵਿੱਚ ਰੁਕਾਵਟ ਬਣ ਰਹੀਆਂ ਹਨ।
ਜੰਗਲ ਦੀ ਇਸ ਅੱਗ ਨੇ ਸਭ ਤੋਂ ਜ਼ਿਆਦਾ ਪੇਸੀਫਿਕ ਐਲੀਸੇਡਸ ਨੂੰ ਨੁਕਸਾਨ ਪਹੁੰਚਾਇਆ ਹੈ ਹੁਣ ਤੱਕ 5 ਹਜਾਰ ਏਕੜ ਤੋਂ ਵੱਧ ਦਾ ਇਲਾਕਾ ਇਸ ਅੱਗ ਦੀ ਚਪੇਟ ਵਿੱਚ ਆ ਗਿਆ। ਦੱਸ ਦੇਈਏ ਕਿ ਜਿਹੜਾ ਇਲਾਕਾ ਅੱਗ ਦੀ ਚਪੇਟ ਵਿੱਚ ਆਇਆ ਹੈ ਉਸ ਤੋਂ ਕੁਝ ਹੀ ਦੂਰੀ ‘ਤੇ ਹਾਲੀਵੁਡ ਦੀਆਂ ਕਈ ਨਾਮਿ ਹਸਤੀਆਂ ਦੇ ਘਰ ਹਨ ਅਤੇ ਅੱਗ ਲੱਗਣ ਕਾਰਨ ਹਾਲੀਵੁੱਡ(Los Angeles Fire News) ਦੇ ਕਈ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸ ਭਿਆਨਕ ਫੈਲੀ ਅੱਗ ‘ਤੇ ਐਲਨ ਮਸਕ ਨੇ ਵੀ ਇੱਕ ਵੀਡੀਓ ਸ਼ੇਅਰ ਕਰਕੇ ਕੇੜ੍ਹਾ ਹੈ ਕਿ ਇਹ ਵੀਡੀਓ ਮੈਨੂੰ ਮੇਰੇ ਇੱਕ ਲਾਸ ਐਂਜਲਸ ਰਹਿੰਦੇ ਦੋਸਤ ਨੇ ਭੇਜਿਆ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਸਲਦਾ ਹੈ ਕਿ ਅਮਰੀਕਾ ਚ ਲੱਗੀ ਇਸ ਅੱਗ ਤੇ ਰਾਜਨੀਤੀ ਵੀ ਭਖ ਰਹੀ ਹੈ।
