spot_imgspot_imgspot_imgspot_img

ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਵਿਰੋਧ ਪ੍ਰਦਰਸ਼ਨ

Date:

ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ: ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਿਚ 500 ਤੋਂ ਵੱਧ ਲੋਕਾਂ ਨੇ ਪਾਕਿਸਤਾਨ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ ਕੀਤਾ। ਤਖ਼ਤੀਆਂ ਫੜ ਕੇ ਅਤੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਗੁਆਂਢੀ ਦੇਸ਼ ਵਿਰੁੱਧ ਫੈਸਲਾਕੁੰਨ ਕਾਰਵਾਈ ਦੀ ਮੰਗ ਕੀਤੀ ਅਤੇ ਉਸ ’ਤੇ ਭਾਰਤ ਵਿਚ ਅਤਿਵਾਦੀ ਗਤੀਵਿਧੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ।

ਭਾਜਪਾ ਨੇ ਅਤਿਵਾਦ ਵਿਰੋਧੀ ਐਕਸ਼ਨ ਫੋਰਮ ਵਰਗੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਨਾਲ-ਨਾਲ ਪ੍ਰਦਰਸ਼ਨ ਵਿਚ ਵੀ ਹਿੱਸਾ ਲਿਆ। ਇਕ ਅਧਿਕਾਰੀ ਨੇ ਕਿਹਾ ਦਿੱਲੀ ਪੁਲੀਸ ਨੇ ਹਾਈ ਕਮਿਸ਼ਨ ਤੋਂ ਲਗਭਗ 500 ਮੀਟਰ ਦੀ ਦੂਰੀ ’ਤੇ ਬੈਰੀਕੇਡ ਲਗਾਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੇ ਰੋਕ ਦਿੱਤਾ ਗਿਆ ਸੀ। ਅਤਿਵਾਦ ਵਿਰੋਧੀ ਐਕਸ਼ਨ ਫੋਰਮ ਦੇ ਇਕ ਮੈਂਬਰ ਨੇ ਪੀਟੀਆਈ ਵੀਡੀਓਜ਼ ਨੂੰ ਕਿਹਾ, “ਪਹਿਲਾਂ, ਸਰਕਾਰ ਨੇ ਇਕ ਸਰਜੀਕਲ ਸਟ੍ਰਾਈਕ ਕੀਤੀ ਸੀ। ਅਸੀਂ ਅਤਿਵਾਦ ਨੂੰ ਖਤਮ ਕਰਨ ਲਈ ਦੁਬਾਰਾ ਅਜਿਹੀ ਕਾਰਵਾਈ ਦੀ ਮੰਗ ਕਰਦੇ ਹਾਂ। ਇਹ ਮਾਸੂਮ ਸੈਲਾਨੀਆਂ ’ਤੇ ਸ਼ਰਮਨਾਕ ਹਮਲਾ ਸੀ।’’

ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਆਉਣ ਵਾਲੀ ਅਮਰਨਾਥ ਯਾਤਰਾ ਲਈ ਜੰਮੂ-ਕਸ਼ਮੀਰ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਾਈ ਕਮਿਸ਼ਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਵਿੱਚ ਬੈਰੀਕੇਡਾਂ ‘ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਨੇ ਰੋਕ ਲਿਆ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਸਿੱਬਲ

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ...

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ ਖੋਲ੍ਹਿਆ

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ...

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ ਪ੍ਰੇਸ਼ਾਨ ਹੋਏ

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ...

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ ਅੰਮ੍ਰਿਤਸਰ : ਅੰਮ੍ਰਿਤਸਰ...