ਮੁਹਾਲੀ ਥਾਣੇ ’ਚ ਬਾਜਵਾ ਕੋਲੋਂ ਪੌਣੇ ਸੱਤ ਘੰਟੇ ਪੁੱਛ-ਪੜਤਾਲ

ਮੁਹਾਲੀ ਥਾਣੇ ’ਚ ਬਾਜਵਾ ਕੋਲੋਂ ਪੌਣੇ ਸੱਤ ਘੰਟੇ ਪੁੱਛ-ਪੜਤਾਲ

0
143

ਮੁਹਾਲੀ ਥਾਣੇ ’ਚ ਬਾਜਵਾ ਕੋਲੋਂ ਪੌਣੇ ਸੱਤ ਘੰਟੇ ਪੁੱਛ-ਪੜਤਾਲ

ਗ੍ਰਿਫ਼ਤਾਰੀ ’ਤੇ ਰੋਕ ਲੱਗਣ ਸਦਕਾ ਚੜ੍ਹਦੀ ਕਲਾ ਵਿੱਚ ਨਜ਼ਰ ਆਏ ਬਾਜਵਾ

ਐੱਸਏਐੱਸ ਨਗਰ (ਮੁਹਾਲੀ) : ਮੁਹਾਲੀ ਪੁਲੀਸ ਨੇ ਬੰਬਾਂ ਬਾਰੇ ਬਿਆਨ ਦੇਣ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਲਗਪਗ ਪੌਣੇ ਸੱਤ ਘੰਟੇ ਸਾਈਬਰ ਅਪਰਾਧ ਥਾਣੇ ਵਿੱਚ ਪੁੱਛ-ਪੜਤਾਲ ਕੀਤੀ। ਬੀਤੀ 15 ਅਪਰੈਲ ਨੂੰ ਬਾਜਵਾ ਤੋਂ ਕਰੀਬ ਸਾਢੇ ਪੰਜ ਘੰਟੇ ਪੜਤਾਲ ਕੀਤੀ ਗਈ ਸੀ। ਉਹ ਅੱਜ ਬਾਅਦ ਦੁਪਹਿਰ ਕਰੀਬ ਦੋ ਵਜੇ ਥਾਣੇ ਅੰਦਰ ਗਏ ਸਨ ਤੇ ਦੇਰ ਸ਼ਾਮ 8.45 ਵਜੇ ਬਾਹਰ ਆਏ। ਉਹ ਤੁਰੰਤ ਗੱਡੀ ਵਿੱਚ ਬੈਠ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਏ। ਪੁਲੀਸ ਵੱਲੋਂ ਸ੍ਰੀ ਬਾਜਵਾ ਕੋਲੋਂ ਟੀਵੀ ਚੈਨਲ ’ਤੇ ਦਿੱਤੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਸਵਾਲ ਪੁੱਛੇ ਗਏ। ਕਾਂਗਰਸ ਆਗੂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਬੰਬਾਂ ਬਾਰੇ ਜਾਣਕਾਰੀ ਕਿੱਥੋਂ ਮਿਲੀ ਸੀ। ਇਹ ਵੀ ਪੁੱਛਿਆ ਗਿਆ ਕਿ ਜੇ ਉਨ੍ਹਾਂ ਕੋਲ ਅਜਿਹੀ ਪੁਖ਼ਤਾ ਜਾਣਕਾਰੀ ਸੀ ਤਾਂ ਉਨ੍ਹਾਂ ਨੇ ਸੂਬਾ ਸਰਕਾਰ ਜਾਂ ਪੁਲੀਸ ਨਾਲ ਸਾਂਝੀ ਕਿਉਂ ਨਹੀਂ ਕੀਤੀ। ਸੂਤਰਾਂ ਅਨੁਸਾਰ ਪੁੱਛ-ਪੜਤਾਲ ਦੌਰਾਨ ਸ੍ਰੀ ਬਾਜਵਾ ਨੇ ਪੁਲੀਸ ਦੇ ਸਾਰੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਪਰ ਇਸ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਜੋ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਸੀ, ਉਹ ਨਹੀਂ ਮਿਲ ਸਕੀ।

ਮੁਹਾਲੀ ਦੇ ਐੱਸਪੀ ਹਰਬੀਰ ਸਿੰਘ ਅਟਵਾਲ ਵੱਲੋਂ ਕਾਂਗਰਸ ਆਗੂ ਨੂੰ ਦੁਬਾਰਾ ਸੰਮਨ ਭੇਜ ਕੇ ਸਾਈਬਰ ਅਪਰਾਧ ਥਾਣਾ ਫੇਜ਼-7 ’ਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਸ੍ਰੀ ਬਾਜਵਾ ਅੱਜ ਦੂਜੀ ਵਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਮੁਹਾਲੀ ਥਾਣੇ ਪਹੁੰਚੇ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਾਜਵਾ ਦੀ ਗ੍ਰਿਫ਼ਤਾਰੀ ’ਤੇ ਰੋਕ ਵਧਾਉਣ ਤੋਂ ਬਾਅਦ ਉਹ ਚੜ੍ਹਦੀ ਕਲਾ ’ਚ ਨਜ਼ਰ ਆਏ।

ਇਸ ਮੌਕੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਲਦੀਪ ਸਿੰਘ ਚਾਵਲਾ, ਯੂਥ ਆਗੂ ਕੰਵਰਬੀਰ ਸਿੰਘ ਰੂਬੀ ਸਿੱਧੂ, ਗੋਦੀ ਲੁਧਿਆਣਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here