spot_imgspot_imgspot_imgspot_img

ਹਰਸਿਮਰਤ ਰੰਧਾਵਾ ਨੂੰ ਪਿੰਡ ਧੂੰਦਾ ’ਚ ਨਮ ਅੱਖਾਂ ਨਾਲ ਵਿਦਾਇਗੀ

Date:

ਹਰਸਿਮਰਤ ਰੰਧਾਵਾ ਨੂੰ ਪਿੰਡ ਧੂੰਦਾ ’ਚ ਨਮ ਅੱਖਾਂ ਨਾਲ ਵਿਦਾਇਗੀ

ਸ੍ਰੀ ਗੋਇੰਦਵਾਲ ਸਾਹਿਬ : ਕੈਨੇਡਾ ਵਿਚ ਪਿਛਲੇ ਦਿਨੀਂ ਦੋ ਧਿਰਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਹੋਈ ਹਰਸਿਮਰਤ ਕੌਰ ਰੰਧਾਵਾ (21) ਨੂੰ ਅੱਜ ਉਸ ਦੇ ਜੱਦੀ ਪਿੰਡ ਧੂੰਦਾ ਵਿਚ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤੇ ਸਸਕਾਰ ਮੌਕੇ ਸੈਂਕੜੇ ਲੋੜ ਮੌਜੂਦ ਸਨ। ਧੀ ਦੀ ਚਿਖਾ ਨੂੰ ਅਗਨੀ ਪਿਤਾ ਨੇ ਦਿੱਤੀ।

ਇਸ ਤੋਂ ਪਹਿਲਾਂ ਹਰਸਿਮਰਤ ਕੌਰ ਦੀ ਮ੍ਰਿਤਕ ਦੇਹ ਪਿੰਡ ਧੂੰਦਾ ਪੁੱਜੀ ਤਾਂ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਪੂਰੇ ਘਰ ਦਾ ਮਾਹੌਲ ਗਮਗੀਨ ਸੀ। ਪੂਰੇ ਪਰਿਵਾਰ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। ਹਰਸਿਮਰਤ ਦੀ ਮਾਂ ਮਨਪ੍ਰੀਤ ਕੌਰ ਅਤੇ ਦਾਦੀ ਕੁਲਵੰਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਸੀ। ਪਿਤਾ ਬਿਕਰਮਜੀਤ ਸਿੰਘ ਤੇ ਭਰਾ ਜੈ ਸਿੰਘ ਰੰਧਾਵਾ ਨਮ ਅੱਖਾਂ ਨਾਲ ਤਾਬੂਤ ਵਿੱਚ ਬੰਦ ਆਪਣੀ ਬੇਟੀ ਨੂੰ ਨਿਹਾਰ ਰਹੇ ਸਨ। ਇਸ ਮੌਕੇ ਸੈਂਕੜੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਹਰਸਿਮਰਤ ਕੌਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਹਾਜ਼ਰ ਸਨ।

ਮ੍ਰਿਤਕ ਦੇ ਦਾਦਾ ਸੁਖਵਿੰਦਰ ਸਿੰਘ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹੋਏ ਬਾਕੀ ਪਰਿਵਾਰਕ ਮੈਂਬਰਾਂ ਨੂੰ ਭਰੇ ਮਨ ਨਾਲ ਹੌਸਲਾ ਦਿੰਦੇ ਦਿਖਾਈ ਦਿੱਤੇ। ਘਰ ਵਿੱਚ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਹਰਸਿਮਰਤ ਕੌਰ ਦੀ ਦੇਹ ਨੂੰ ਅੰਤਿਮ ਰਸਮਾਂ ਲਈ ਪਿੰਡ ਦੇ ਸ਼ਮਸ਼ਾਨਘਾਟ ਵਿਚ ਲਿਆਂਦਾ ਗਿਆ। ਹਰਸਿਮਰਤ ਕੌਰ ਦੀਆਂ ਅੰਤਿਮ ਰਸਮਾਂ ਪਿਤਾ ਬਿਕਰਮਜੀਤ ਸਿੰਘ ਵੱਲੋਂ ਨਿਭਾਈਆਂ ਗਈਆ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ ’ਚ ਪਿੰਡ ਦੇ ਸਰਪੰਚ ਜਸਵੰਤ ਸਿੰਘ, ਜੋਰਾਵਰ ਸਿੰਘ, ਚਮਕੌਰ ਸਿੰਘ, ਸੁਲੱਖਣ ਸਿੰਘ, ਪਿਆਰਾ ਸਿੰਘ, ਰਸ਼ਪਾਲ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ, ਯਾਦਵਿੰਦਰ ਸਿੰਘ ਆਦਿ ਮੌਜੂਦ ਸਨ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਸਲਮਾਨ ਖਾਨ ਘਰ ਜਬਰਦਸਤੀ ਵੜਨ ਦੀ ਕੋਸ਼ਿਸ਼ ’ਚ ਦੋ ਗ੍ਰਿਫਤਾਰ

ਸਲਮਾਨ ਖਾਨ ਘਰ ਜਬਰਦਸਤੀ ਵੜਨ ਦੀ ਕੋਸ਼ਿਸ਼ ’ਚ ਦੋ...

ਫ਼ਿਰੋਜ਼ਪੁਰ ’ਚ ਦਸ ਕਿਲੋ ਹੈਰੋਇਨ ਬਰਾਮਦ

ਫ਼ਿਰੋਜ਼ਪੁਰ ’ਚ ਦਸ ਕਿਲੋ ਹੈਰੋਇਨ ਬਰਾਮਦ ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਪੁਲੀਸ...

ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ ਹੋਣ ਦਿਆਂਗੇ

ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ...