ਲੰਡਨ ’ਚ ਪਾਕਿ ਮੁਜ਼ਾਹਰਾਕਾਰੀਆਂ ਦਾ ਵਿਰੋਧ

ਲੰਡਨ ’ਚ ਪਾਕਿ ਮੁਜ਼ਾਹਰਾਕਾਰੀਆਂ ਦਾ ਵਿਰੋਧ

0
55

ਲੰਡਨ ’ਚ ਪਾਕਿ ਮੁਜ਼ਾਹਰਾਕਾਰੀਆਂ ਦਾ ਵਿਰੋਧ

ਲੰਡਨ, : ਬਰਤਾਨੀਆ ਵਿੱਚ ਪਰਵਾਸੀ ਭਾਰਤੀ ਭਾਈਚਾਰੇ ਦੇ ਲੋਕ ਪਾਕਿਸਤਾਨ ਦੇ ਪ੍ਰਦਰਸ਼ਨ ਖ਼ਿਲਾਫ਼ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ’ਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਪਰਵਾਸੀ ਪਾਕਿਸਤਾਨੀਆਂ ਨੇ ਭਾਰਤ ਦੇ ਪਹਿਲਗਾਮ ’ਚ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਕਥਿਤ ਕੂੜ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।

ਭਾਰਤ ਸਮਰਥਕ ਪ੍ਰਦਰਸ਼ਨਕਾਰੀਆਂ ਭਾਰਤ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਤੇ ਤਿਰੰਗੇ ਝੰਡੇ ਲਹਿਰਾ ਕੇ ਪ੍ਰਦਰਸ਼ਨ ਕੀਤਾ। ਭਾਰਤ ਸਮਰਥਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ ‘ਇੰਡੀਆ ਹਾਊਸ’ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਮੌਜੂਦ ਬਰਤਾਨਵੀ ਪਾਕਿਸਤਾਨੀਆਂ ਦੇ ਛੋਟੇ ਗਰੁੱਪ ਤੋਂ ਕਾਫੀ ਜ਼ਿਆਦਾ ਸੀ। ਪ੍ਰਦਰਸ਼ਨ ਮੌਕੇ ਮੈਟਰੋਪੌਲੀਟਿਨ ਪੁਲੀਸ ਵੀ ਮੌਜੂਦ ਸੀ। ਇਸ ਮਗਰੋਂ ਭਾਰਤੀ ਗਰੁੱਪਾਂ ਨੇ ਮੋਮਬੱਤੀਆਂ ਬਾਲ ਕੇ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਭਾਰਤੀ ਪਰਵਾਸੀ ਗਰੁੱਪਾਂ ਨੇ ਯੂਕੇ ਦੇ ਮਾਨਚੈਸਟਰ, ਸਕਾਟਲੈਂਡ ਦੇ ਐਡਿਨਬਰਗ ਤੇ ਉੱਤਰੀ ਆਇਰਲੈਂਡ ਦੇ ਬੈਲਫਾਸਟ ਵਿੱਚ ਵੱਖ-ਵੱਖ ਥਾਵਾਂ ’ਤੇ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ, ਜਿਸ ਵਿੱਚ ਪਾਕਿਸਤਾਨ ਵੱਲੋਂ ਅਤਿਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਦੀ ਨਿੰਦਾ ਕੀਤੀ ਗਈ। ਕਮਿਊਨਿਟੀ ਗਰੁੱਪ ‘ਇਨਸਾਈਟ ਯੂਕੇ’ ਨੇ ਕਿਹਾ, ‘‘ਪ੍ਰਦਰਸ਼ਨਾਂ ਦਾ ਉਦੇਸ਼ ਅਤਿਵਾਦ ਵਿਰੁੱਧ ਇਕਜੁਟਤਾ ਦਿਖਾਉਣਾ ਹੈ।’’

LEAVE A REPLY

Please enter your comment!
Please enter your name here