ਭਾਰਤ ਸਰਕਾਰ ਨੇ 16 ਪਾਕਿ ਯੂਟਿਊਬ ਚੈਨਲ ਬਲੌਕ ਕੀਤੇ

0
89

ਭਾਰਤ ਸਰਕਾਰ ਨੇ 16 ਪਾਕਿ ਯੂਟਿਊਬ ਚੈਨਲ ਬਲੌਕ ਕੀਤੇ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਦੇਖਦਿਆਂ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਹੈ। ਇਹ ਕਾਰਵਾਈ ਪਹਿਲਗਾਮ ਹਮਲੇ ਮਗਰੋਂ ਗ੍ਰਹਿ ਮੰਤਰਾਲੇ ਦੀਆਂ ਸਿਫਾਰਸ਼ਾਂ ’ਤੇ ਕੀਤੀ ਗਈ ਹੈ।

ਇਹ ਚੈਨਲ ਭਾਰਤ ਵਿਰੁੱਧ ਪ੍ਰਚਾਰ ਅਤੇ ਦੇਸ਼ ਵਿਰੋਧੀ ਸਮੱਗਰੀ ਪ੍ਰਸਾਰਿਤ ਕਰ ਰਹੇ ਸਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਮੁਲਕ ਦੀਆਂ ਫੌਜਾਂ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਕਥਿਤ ਤੌਰ ’ਤੇ ਭੜਕਾਊ ਅਤੇ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ ਫੈਲਾਉਣ ਦੇ ਨਾਲ-ਨਾਲ ਝੂਠੇ ਅਤੇ ਗੁੰਮਰਾਹਕੁਨ ਪ੍ਰਚਾਰ ਦੇ ਦੋੋਸ਼ ਹੇਠ 16 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲੌਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਪਹਿਲਗਾਮ ਦੁਖਾਂਤ ’ਤੇ ਆਪਣੀ ਰਿਪੋਰਟਿ ਵਿੱਚ ਅਤਿਵਾਦੀਆਂ ਨੂੰ ‘ਖਾੜਕੂ’ ਕਹਿਣ ਲਈ ਬੀਬੀਸੀ ਨੂੰ ਇੱਕ ਰਸਮੀ ਪੱਤਰ ਵੀ ਭੇਜਿਆ ਹੈ। ਇਨ੍ਹਾਂ ਚੈਨਲਾਂ ’ਤੇ ਭਾਰਤ ਵਿਰੁੱਧ ਗਲਤ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਦਾ ਦੋਸ਼ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ, ਕੇਂਦਰ ਸਰਕਾਰ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕਈ ਸਖ਼ਤ ਕਦਮ ਚੁੱਕੇ ਹਨ। ਇਸ ਤਹਿਤ ਡਿਜੀਟਲ ਮਾਧਿਅਮ ਰਾਹੀਂ ਫੈਲਾਏ ਜਾ ਰਹੇ ਪ੍ਰਚਾਰ ਅਤੇ ਅਫਵਾਹਾਂ ਨੂੰ ਰੋਕਣ ਲਈ ਇਹ ਸਖ਼ਤ ਫੈਸਲਾ ਲਿਆ ਗਿਆ ਹੈ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਦੀ ਏਕਤਾ, ਪ੍ਰਭੂਸੱਤਾ ਅਤੇ ਸ਼ਾਂਤੀ ਖ਼ਿਲਾਫ਼ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਸਾਂਝੇ ਤੌਰ ’ਤੇ ਅਜਿਹੇ ਚੈਨਲਾਂ ਦੀ ਨਿਗਰਾਨੀ ਕਰ ਰਹੇ ਹਨ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਂਦੇ ਹਨ। ਇਸ ਸੰਬੰਧੀ ਕਾਫੀ ਚਰਚਾਵਾਂ ਗਰਮ ਹਨ।

LEAVE A REPLY

Please enter your comment!
Please enter your name here