spot_imgspot_imgspot_imgspot_img

ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਆਖਰੀ ਗੇੜ ਦੀ ਗਿਣਤੀ ਤੋਂ ਪਹਿਲਾਂ ਲਿਬਰਲ 168, ਕੰਜ਼ਰਵਟਿਵ 144, ਬਲਾਕ ਕਿਊਬਕਵਾ 23, ਐਨਡੀਪੀ 7 ਅਤੇ ਗਰੀਨ ਪਾਰਟੀ 1 ਸੀਟ ‘ਤੇ ਸੀਟ ਅੱਗੇ ਚਲ ਰਹੇ ਸਨ

Date:

ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਆਖਰੀ ਗੇੜ ਦੀ ਗਿਣਤੀ ਤੋਂ ਪਹਿਲਾਂ ਲਿਬਰਲ 168, ਕੰਜ਼ਰਵਟਿਵ 144, ਬਲਾਕ ਕਿਊਬਕਵਾ 23, ਐਨਡੀਪੀ 7 ਅਤੇ ਗਰੀਨ ਪਾਰਟੀ 1 ਸੀਟ ‘ਤੇ ਸੀਟ ਅੱਗੇ ਚਲ ਰਹੇ ਸਨ। ਰਾਜਸੀ ਮਾਹਿਰਾਂ ਮੁਤਾਬਕ ਇਹ ਅੰਕੜੇ ਲਗਪਗ ਅੰਤਿਮ ਹੀ ਹਨ ਕਿਉਂਕਿ ਹੁਣ ਇਨ੍ਹਾਂ ਵਿਚ ਕੋਈ ਫੇਰ ਬਦਲ ਹੋਣ ਦੀ ਸੰਭਾਵਨਾ ਨਾਂਮਾਤਰ ਹੀ ਹੈ।

ਕਈ ਸੀਟਾਂ ਦੇ ਨਤੀਜੇ ਕਿਆਫਿਆਂ ਨੂੰ ਗਲਤ ਸਾਬਤ ਕਰ ਰਹੇ ਹਨ। ਐਨਡੀਪੀ ਨੂੰ 18, ਬਲਾਕ ਕਿਊਬਕ ਨੂੰ 11 ਅਤੇ ਗਰੀਨ ਪਾਰਟੀ ਨੂੰ ਇੱਕ ਸੀਟ ਦਾ ਖੋਰਾ ਲੱਗ ਰਿਹਾ ਹੈ। ਕੰਜ਼ਰਵੇਟਿਵ ਨੂੰ ਪਿਛਲੀ ਵਾਰ ਤੋਂ 30 ਕੁ ਸੀਟਾਂ ਦਾ ਲਾਭ ਹੋਇਆ ਹੈ। ਲਿਬਰਲ ਪਾਰਟੀ ਨੂੰ 49 ਫੀਸਦੀ ਜਦਕਿ ਕੰਜ਼ਰਵਟਿਵ ਨੂੰ 42.3 ਫੀਸਦੀ ਵੋਟਾਂ ਮਿਲ਼ੀਆਂ ਹਨ। ਬਲਾਕ ਕਿਊਬਕਾ ਨੂੰ 6.7 ਫੀਸਦੀ ਜਦਕਿ ਜਗਮੀਤ ਸਿੰਘ ਦੀ ਐਨ ਡੀ ਪੀ ਨੂੰ ਸਿਰਫ 2 ਫੀਸਦੀ ਵੋਟ ਹੀ ਮਿਲੇ ਹਨ।

ਬਲਾਕ ਕਿਊਬਕਵਾ ਨੂੰ 10 ਸੀਟਾਂ ਵਿੱਚ ਖੋਰਾ ਲੱਗਾ ਹੈ, ਪਰ ਇਸ ਦੇ ਆਗੂ ਈਜ ਫਰਾਸਵਾ ਫਰਾਚੇ ਵੱਡੇ ਫਰਕ ਨਾਲ ਜਿੱਤੇ ਹਨ। ਐੱਨਡੀਪੀ ਪਿਛਲੀ ਵਾਰ ਦੀਆਂ 24 ਸੀਟਾਂ ਦੇ ਮੁਕਾਬਲੇ ਇਸ ਵਾਰ 7 ਸੀਟਾਂ ’ਤੇ ਸਿਮਟ ਕੇ ਰਹਿ ਗਈ।

ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਮਾਰਕ ਕਾਰਨੀ ਨੇ ਓਟਵਾ ਦੇ ਲਾਗਲੇ ਕਸਬੇ ਨੇਪੀਅਰ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਬੀਬੀ ਬਾਰਬਰਾ ਬੱਲ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਬੇਸ਼ੱਕ ਸੱਤਾਧਾਰੀ ਲਿਬਰਲ ਪਾਰਟੀ ਬਹੁਮਤ ਤੋਂ ਥੋੜ੍ਹਾ ਪਿੱਛੇ ਰਹਿ ਗਈ ਹੈ, ਪਰ ਵੱਡੀ ਪਾਰਟੀ ਹੋਣ ਕਰ ਕੇ ਉਸਦੇ ਆਗੂ ਮਾਰਕ ਕਾਰਨੀ ਆਪਣੀ ਸਰਕਾਰ ਬਣਾਈ ਰੱਖਣਗੇ। ਉਨ੍ਹਾਂ ਨੂੰ ਮੁੜ ਸਹੁੰ ਚੁੱਕਣ ਦੀ ਲੋੜ ਨਹੀਂ ਪਏਗੀ, ਪਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ। ਸੰਸਦ ਵਿੱਚ ਕੋਈ ਬਿੱਲ ਪਾਸ ਕਰਾਉਣ ਲਈ ਲਿਬਰਲਾਂ ਨੂੰ ਬਹੁਮਤ ਵਾਸਤੇ ਕਿਸੇ ਹੋਰ ਪਾਰਟੀ ਤੋਂ ਸਹਿਯੋਗ ਦੀ ਦਰਕਾਰ ਰਹੇਗੀ।

ਵੱਖ ਵੱਖ ਸੂਬਿਆਂ ਦੇ ਚੋਣ ਰੁਝਾਨਾਂ ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਲਿਬਰਲ ਤੇ ਕੰਜ਼ਰਵੇਟਿਵ ਵਿਚਾਲੇ ਬੇਹੱਦ ਫਸਵੀਂ ਟੱਕਰ ਰਹੀ ਹੈ। ਇਥੇ ਕੰਜ਼ਰਵੇਟਿਵ ਨੂੰ 20 ਜਦਕਿ ਲਿਬਰਲ ਨੂੰ 19 ਸੀਟਾਂ ’ਤੇ ਜਿੱਤ ਮਿਲਦੀ ਨਜ਼ਰ ਆ ਰਹੀ ਹੈ। ਐਨ.ਡੀ.ਪੀ. ਨੂੰ ਬੀਸੀ ਵਿਚ 3 ਸੀਟਾਂ ਮਿਲੀਆਂ ਹਨ। ਦੱਸਣਯੋਗ ਹੈ ਕਿ ਐਨਡੀਪੀ ਮੁਖੀ ਜਗਮੀਤ ਸਿੰਘ ਖੁਦ ਵੀ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਹਲਕੇ ਤੋਂ ਐਮਪੀ ਰਹੇ ਹਨ ਪਰ ਐਤਕੀਂ ਉਹ ਇਸ ਸੀਟ ਤੋਂ ਬੁਰੀ ਤਰਾਂ ਹਾਰ ਗਏ ਹਨ।

ਕੈਨੇਡਾ ਦੇ ਸਭ ਤੋਂ ਵੱਡੇ ਅਤੇ ਕੌਮੀ ਰਾਜਧਾਨੀ ਵਾਲ਼ੇ ਸੂਬੇ ਓਟਾਰੀਓ ਵਿਚ ਲਿਬਰਲ ਪਾਰਟੀ ਆਪਣੀ ਮੁੱਖ ਵਿਰੋਧੀ ਕੰਜ਼ਰਵਟਿਵ ਤੋਂ ਕਾਫੀ ਅੱਗੇ ਹੈ। ਓਂਟਾਰੀਓ ਵਿਚ ਲਿਬਰਲਾਂ ਨੂੰ 68 ਜਦਕਿ ਕੰਜ਼ਰਵੇਟਿਵਾਂ ਨੂੰ 54 ਸੀਟਾਂ ਮਿਲ ਰਹੀਆਂ ਹਨ।

ਪਿਛਲੇ ਲੰਮੇਂ ਸਮੇਂ ਤੋਂ ਕੰਜ਼ਰਵੇਟਿਵਾਂ ਦਾ ਗੜ੍ਹ ਰਿਹਾ ਅਲਬਰਟਾ ਸੂਬਾ ਐਤਕੀਂ ਵੀ ਡਟ ਕੇ ਉਨ੍ਹਾਂ ਦੇ ਹੱਕ ਵਿਚ ਭੁਗਤਿਆ ਹੈ। ਅਲਬਰਟਾ ਵਿਚ ਕੰਜ਼ਰਵੇਟਿਵਾਂ ਨੂੰ 34 ਸੀਟਾਂ ‘ਤੇ ਜਿੱਤ ਮਿਲੀ ਹੈ ਜਦਕਿ ਲਿਬਰਲਾਂ ਨੂੰ ਸਿਰਫ 2 ਸੀਟਾਂ ‘ਤੇ ਹੀ ਸਬਰ ਕਰਨਾ ਪਿਆ ਹੈ।

ਕੈਨੇਡਾ ਤੋਂ ਵੱਖ ਹੋਣ ਲਈ ਪਿਛਲੇ ਕਈ ਦਹਾਕਿਆਂ ਤੋਂ ਮੰਗ ਕਰ ਰਹੇ ਕਿਊਬਕ ਸੂਬੇ ਦੇ ਲੋਕਾਂ ਨੇ ਐਤਕੀਂ ਸੱਤਾਧਾਰੀ ਲਿਬਰਲ ਦੇ ਪੱਖ ਵਿਚ ਫਤਵਾ ਦਿੱਤਾ ਹੈ। ਕਿਊਬਕ ਵਿਚ ਲਿਬਰਲਾਂ ਨੂੰ 42, ਖੇਤਰੀ ਪਾਰਟੀ ਬਲਾਕ ਕਿਊਬਕ ਨੂੰ 23 ਅਤੇ ਕੰਜ਼ਰਵੇਟਿਵਾਂ ਨੂੰ 11 ਸੀਟਾਂ ਮਿਲੀਆਂ ਹਨ। ਦੱਸਣਯੋਗ ਹੈ ਕਿ ਕਿਊਬਕ ਸੂਬੇ ਵਿਚ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਦੋ ਵਾਰ ਰਾਏਸ਼ੁਮਾਰੀ ਹੋ ਚੁੱਕੀ ਹੈ ਅਤੇ ਦੋਵੇਂ ਵਾਰ ਵੱਡੀ ਗਿਣਤੀ ਲੋਕਾਂ ਨੇ ਵੱਖ ਹੋਣ ਲਈ ਵੋਟ ਪਾਈ ਸੀ। ਪਰ ਐਤਕੀਂ ਫੈਡਰਲ ਚੋਣਾਂ ਵਿਚ 53 ਫੀਸਦੀ ਵੋਟਰਾਂ ਨੇ ਲਿਬਰਲ ਪਾਰਟੀ ਦੇ ਪੱਖ ਵਿਚ ਵੋਟ ਦਿੱਤੀ ਹੈ। ਬਲਾਕ ਕਿਊਬਕ ਦੇ ਮੁਖੀ ਯਵੇਸ ਫਰਾਂਸਿਸ ਆਪਣੇ ਮੁੱਖ ਵਿਰੋਧੀ ਲਿਬਰਲ ਆਗੂ ਨਿਕੋਲਸ ਤੋਂ 10000 ਵੋਟਾਂ ਦੇ ਫਰਕ ਨਾਲ਼ ਜੇਤੂ ਰਿਹਾ ਹੈ।

ਬਰਨਬੀ ਕੇਂਦਰੀ ਹਲਕੇ ਤੋਂ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਸਿਰਫ 18 ਫੀਸਦ ਵੋਟਾਂ ਮਿਲੀਆਂ ਤੇ ਉਹ ਤੀਜੇ ਨੰਬਰ ’ਤੇ ਰਹਿ ਕੇ ਵੱਡੇ ਫਰਕ ਨਾਲ ਹਾਰੇ। ਅਲਬਰਟਾ ਤੋਂ ਕੰਜ਼ਰਵੇਟਿਵ ਉਮੀਦਵਾਰਾਂ ਨੇ ਵੱਡੀ ਜਿੱਤ ਹਾਸਲ ਕੀਤੀ। ਇਨ੍ਹਾਂ ਵਿੱਚ ਕੈਲਗਰੀ ਪੂਰਬੀ ਹਲਕੇ ਤੋਂ ਜਸਰਾਜ ਹੱਲਣ, ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ, ਐਡਮੰਟਨ ਗੇਟਵੇਅ ਤੋਂ ਟਿੱਮ ਉੱਪਲ , ਕੈਲਗਰੀ ਨਾਈਟ ਤੋਂ ਕੰਜ਼ਰਵੇਟਿਵ ਦਸਵਿੰਦਰ ਗਿੱਲ (ਸਾਰੇ ਕੰਜਰਵੇਟਿਵ) ਨੇ ਜੌਰਜ ਚਾਹਲ ਸਮੇਤ ਲਿਬਰਲ ਉਮੀਦਵਾਰਾਂ ਨੂੰ ਹਰਾਇਆ। ਐਡਮਿੰਟਨ ਦੱਖਣ ਪੂਰਬੀ ਹਲਕੇ ਤੋਂ ਜਗਸ਼ਰਨ ਸਿੰਘ ਮਾਹਲ ਨੇ ਸ਼ਹਿਰ ਦੇ ਮੇਅਰ ਤੇ ਸਾਬਕ ਕੇਂਦਰੀ ਅਮਰਜੀਤ ਸਿੰਘ ਸੋਹੀ ਨੂੰ ਹਰਾ ਕੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।

ਐਬਸਫੋਰਡ ਲੈਂਗਲੀ ਹਲਕੇ ਤੋਂ ਸੁਖਮਨ ਗਿੱਲ ਕੰਜ਼ਰਵੇਟਿਵ ਉਮੀਦਵਰ ਵਜੋਂ ਵੱਡੇ ਫਰਕ ਨਾਲ ਜਿੱਤਿਆ। ਸਰੀ ਕੇਂਦਰੀ ਤੋਂ ਰਣਦੀਪ ਸਿੰਘ ਸਰਾਏ ਨੇ ਸੁੱਖ ਪੰਧੇਰ ਨੂੰ ਹਰਾ ਕੇ ਅਤੇ ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਨੇ ਹਰਜੀਤ ਸਿੰਘ ਗਿੱਲ (ਰੇਡੀਓ ਹੋਸਟ) ਨੂੰ ਹਰਾ ਕੇ (ਦੋਹਾਂ ਨੇ) ਚੌਥੀ ਵਾਰ ਜਿੱਤ ਹਾਸਲ ਕੀਤੀ। ਐਨਡੀਪੀ ਦੇ ਰਾਜ ਸਿੰਘ ਤੂਰ ਨੂੰ ਸਿਰਫ 7 ਫੀਸਦ ਵੋਟਾਂ ਹੀ ਮਿਲੀਆਂ।

ਬਰੈਂਪਟਨ ਕੈਲੇਡਨ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਅਮਰਦੀਪ ਜੱਜ ਨੇ ਲਿਬਰਲ ਦੀ ਰੂਬੀ ਸਹੋਤਾ ਨੂੰ ਹਰਾਇਆ ਹੈ। ਬਰੈਪਟਨ ਦੱਖਣੀ ਦੇ ਫਸਵੇਂ ਮੁਕਾਬਲੇ ’ਚ ਲਿਬਰਲ ਦੀ ਸੋਨੀਆ ਸਿੱਧੂ ਨੇ ਕੰਜ਼ਰਵੇਟਿਵ ਸੁਖਦੀਪ ਕੌਰ ਕੰਗ ਨੂੰ 372 ਵੋਟਾਂ ਦੇ ਫਰਕ ਨਾਲ ਹਰਾਇਆ। ਬਰੈਂਪਟਨ ਪੱਛਮੀ ਤੋਂ ਪਹਿਲੀ ਵਾਰ ਚੋਣ ਮੈਦਾਨ ’ਚ ਕੁੱਦੇ ਅਮਰਜੀਤ ਸਿੰਘ ਗਿੱਲ ਨੇ ਇਸੇ ਹਲਕੇ ਤੋਂ ਤਿੰਨ ਵਾਰ ਜੇਤੂ ਸਾਬਕ ਕੇਂਦਰੀ ਮੰਤਰੀ ਬੀਬੀ ਕਮਲ ਖਹਿਰਾ ਨੂੰ ਹਰਾਇਆ। ਬਰੈਂਪਟਨ ਕੇਦਰੀ ਤੋਂ ਲਿਬਰਲ ਉਮੀਦਵਾਰ ਅਮਨਦੀਪ ਸਿੰਘ ਸੋਢੀ ਨੇ ਕੰਜ਼ਰਵੇਟਿਵ ਦੇ ਤਰਨ ਚਾਹਲ ਤੋਂ ਥੋੜੇ ਫਰਕ ਨਾਲ ਜਿੱਤ ਹਾਸਲ ਕੀਤੀ। ਸਾਬਕ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਓਕਵਿੱਲ ਸੀਟ ਫਿਰ ਤੋਂ ਆਪਣੀ ਝੋਲੀ ਪਾ ਲਈ ਹੈ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਵੇਗੀ

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ...

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ ਲੰਡਨ :...

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ ਲਗਜ਼ਰੀ ਜਹਾਜ਼, 

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ...