spot_imgspot_imgspot_imgspot_img

ਕੈਨੇਡਾ ਸੰਸਦੀ ਚੋਣਾਂ ਵਿਚ 22 ਪੰਜਾਬੀਆਂ ਜਿੱਤ ਪ੍ਰਾਪਤ ਕੀਤੀ

Date:

ਕੈਨੇਡਾ ਸੰਸਦੀ ਚੋਣਾਂ ਵਿਚ 22 ਪੰਜਾਬੀਆਂ ਜਿੱਤ ਪ੍ਰਾਪਤ ਕੀਤੀ

ਕੈਨੇਡਾ : ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਐਤਕੀਂ ਹਾਊਸ ਆਫ਼ ਕਾਮਨਜ਼ ਲਈ ਰਿਕਾਰਡ 22 ਪੰਜਾਬੀ ਚੁਣੇ ਗਏ ਹਨ। ਇਸ ਤੋਂ ਪਹਿਲਾਂ 2021 ਵਿਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ 2019 ਦੀਆਂ ਚੋਣਾਂ ਵਿੱਚ 20 ਪੰਜਾਬੀ ਚੁਣੇ ਗਏ ਸਨ।

ਇਸ ਦੌਰਾਨ ਬਰੈਂਪਟਨ ਵਿੱਚ ਵੱਖ-ਵੱਖ ਪਾਰਟੀਆਂ ਤੋਂ ਪੰਜਾਬੀਆਂ ਨੇ ਪੰਜ ਸੀਟਾਂ ਜਿੱਤੀਆਂ ਹਨ। ਲਿਬਰਲ ਪਾਰਟੀ ਦੀ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ ਹੈ। ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ ਹੈ। ਉਧਰ ਇੱਥੋਂ 2 ਕੰਜ਼ਵੇਟਿਵ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਵਿਚ ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੇ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਅਤੇ ਅਮਰਜੀਤ ਗਿੱਲ ਨੇ ਬਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ ਹੈ।

ਹਾਲਾਂਕਿ ਇਕ ਵੱਡੇ ਰਾਜਨੀਤਿਕ ਘਟਨਾਕ੍ਰਮ ਵਿਚ ਐੱਨਡੀਪੀ ਪ੍ਰਧਾਨ ਅਤੇ ਦੋ ਵਾਰ ਮੌਜੂਦਾ ਸੰਸਦ ਮੈਂਬਰ ਜਗਮੀਤ ਸਿੰਘ ਆਪਣੀ ਬਰਨਬੀ ਸੈਂਟਰਲ ਰਾਈਡਿੰਗ ਵਿਚ ਬੁਰੀ ਤਰ੍ਹਾਂ ਹਾਰ ਗਏ ਅਤੇ ਤੀਜੇ ਸਥਾਨ ‘ਤੇ ਰਹੇ। ਆਪਣੀ ਹਾਰ ਤੋਂ ਬਾਅਦ ਉਨ੍ਹਾਂ ਐਨਡੀਪੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਸਿਹਤ ਮੰਤਰੀ ਅਤੇ ਦੋ ਵਾਰ ਦੇ ਸੰਸਦ ਮੈਂਬਰ ਕਮਲ ਖੇੜਾ ਬਰੈਂਪਟਨ ਵੈਸਟ ਰਾਈਡਿੰਗ ਵਿੱਚ ਅਮਰਜੀਤ ਗਿੱਲ ਤੋਂ ਹਾਰ ਗਏ ਹਨ।

ਲਿਬਰਲ ਪਾਰਟੀ ਦੇ ਪ੍ਰਮੁੱਖ ਜੇਤੂ

ਓਕਵਿਲ ਈਸਟ ਤੋਂ ਅਨੀਤਾ ਆਨੰਦ

ਵਾਟਰਲੂ ਤੋਂ ਬਰਦੀਸ਼ ਚੱਗਰ

ਡੋਰਵਲ ਲਾਚੀਨ ਤੋਂ ਅੰਜੂ ਢਿੱਲੋਂ

ਸਰੀ ਨਿਊਟਨ ਤੋਂ ਸੁਖ ਧਾਲੀਵਾਲ

ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ

ਸਰੀ ਸੈਂਟਰ ਤੋਂ ਰਣਦੀਪ ਸਰਾਏ

ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਕਸ਼ ਸੈਣੀ

ਰਿਚਮੰਡ ਈਸਟ ਸਟੀਵਨਸਟਨ ਤੋਂ ਪਰਮ ਬੈਂਸ

ਕੰਜ਼ਰਵੇਟਿਵ ਪਾਰਟੀ ਦੇ ਪ੍ਰਮੁੱਖ ਜੇਤੂ

ਕੈਲਗਰੀ ਈਸਟ ਤੋਂ ਜਸਰਾਜ ਹਾਲਾਂ

ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ

ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ

ਆਕਸਫੋਰਡ ਤੋਂ ਅਰਪਨ ਖੰਨਾ

ਐਡਮਿੰਟਨ ਗੇਟਵੇ ਤੋਂ ਟਿਮ ਉੱਪਲ

ਮਿਲਟਨ ਈਸਟ ਤੋਂ ਪਰਮ ਗਿੱਲ

ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ

ਐਡਮਿੰਟਨ ਸਾਊਥਈਸਟ ਤੋਂ ਜਗਸ਼ਰਨ ਸਿੰਘ ਮਾਹਲ

ਵਿੰਡਸਰ ਵੈਸਟ ਤੋਂ ਹਰਬ ਗਿੱਲ

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਸਲਮਾਨ ਖਾਨ ਘਰ ਜਬਰਦਸਤੀ ਵੜਨ ਦੀ ਕੋਸ਼ਿਸ਼ ’ਚ ਦੋ ਗ੍ਰਿਫਤਾਰ

ਸਲਮਾਨ ਖਾਨ ਘਰ ਜਬਰਦਸਤੀ ਵੜਨ ਦੀ ਕੋਸ਼ਿਸ਼ ’ਚ ਦੋ...

ਫ਼ਿਰੋਜ਼ਪੁਰ ’ਚ ਦਸ ਕਿਲੋ ਹੈਰੋਇਨ ਬਰਾਮਦ

ਫ਼ਿਰੋਜ਼ਪੁਰ ’ਚ ਦਸ ਕਿਲੋ ਹੈਰੋਇਨ ਬਰਾਮਦ ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਪੁਲੀਸ...

ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ ਹੋਣ ਦਿਆਂਗੇ

ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ...