ਭਾਰਤ ਦੀ ਕਿਸੇ ਵੀ ‘ਫੌਜੀ ਹਿਮਾਕਤ’ ਦਾ ਜ਼ੋਰਦਾਰ ਢੰਗ ਨਾਲ ਜਵਾਬ ਦੇਵਾਂਗੇ: ਪਾਕਿ ਫੌਜ ਮੁਖੀ

ਭਾਰਤ ਦੀ ਕਿਸੇ ਵੀ ‘ਫੌਜੀ ਹਿਮਾਕਤ’ ਦਾ ਜ਼ੋਰਦਾਰ ਢੰਗ ਨਾਲ ਜਵਾਬ ਦੇਵਾਂਗੇ: ਪਾਕਿ ਫੌਜ ਮੁਖੀ

0
106

ਭਾਰਤ ਦੀ ਕਿਸੇ ਵੀ ‘ਫੌਜੀ ਹਿਮਾਕਤ’ ਦਾ ਜ਼ੋਰਦਾਰ ਢੰਗ ਨਾਲ ਜਵਾਬ ਦੇਵਾਂਗੇ: ਪਾਕਿ ਫੌਜ ਮੁਖੀ

ਇਸਲਾਮਾਬਾਦ : ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਚੇਤਾਵਨੀ ਦਿੱਤੀ ਕਿ ਭਾਰਤ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ‘ਫੌਜੀ ਹਿਮਾਕਤ’ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾਵੇਗਾ। ਥਲ ਸੈਨਾ ਮੁਖੀ ਹਥਿਆਰਬੰਦ ਬਲਾਂ ਵੱਲੋਂ ਕੀਤੀ ਖੇਤਰੀ ਸਿਖਲਾਈ ਮਸ਼ਕ ਨੂੰ ਦੇਖਣ ਲਈ ਫਾਇਰਿੰਗ ਰੇਂਜ ਦੇ ਦੌਰੇ ’ਤੇ ਆਏ ਸਨ। ਉਨ੍ਹਾਂ ਦੀ ਇਹ ਟਿੱਪਣੀ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਅਤੇ ਨਵੀਂ ਦਿੱਲੀ ਵੱਲੋਂ ਬਦਲੇ ਦੀ ਕਾਰਵਾਈ ਦੇ ਖਦਸ਼ੇ ਦਰਮਿਆਨ ਆਈ ਹੈ।

ਸਰਕਾਰੀ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਆਫ਼ ਪਾਕਿਸਤਾਨ (ਏਪੀਪੀ) ਨੇ ਫੌਜ ਮੁਖੀ ਦੇ ਹਵਾਲੇ ਨਾਲ ਕਿਹਾ, ‘‘ਕੋਈ ਸ਼ੱਕ ਸ਼ੁਬ੍ਹਾ ਨਹੀਂ ਹੋਣ ਚਾਹੀਦਾ; ਭਾਰਤ ਵੱਲੋਂ ਕੀਤੀ ਗਈ ਕਿਸੇ ਵੀ ਫੌਜੀ ਹਿਮਾਕਤ ਦਾ ਜ਼ੋਰਦਾਰ ਢੰਗ ਨਾਲ ਜਵਾਬ ਦਿੱਤਾ ਜਾਵੇਗਾ।’’ ਟਿੱਲਾ ਫਾਈਲਡ ਫਾਇਰਿੰਗ ਰੇਂਜ (ਟੀਐੱਫਐੱਫਆਰ) ਵਿਖੇ ਸਲਾਮਤੀ ਦਸਤਿਆਂ ਨੂੰ ਸੰਬੋਧਨ ਕਰਦੇ ਹੋਏ ਮੁਨੀਰ ਨੇ ਕਿਹਾ, ‘‘ਪਾਕਿਸਤਾਨ ਖੇਤਰੀ ਸ਼ਾਂਤੀ ਲਈ ਵਚਨਬੱਧ ਹੈ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਤੇ ਦ੍ਰਿੜ ਹਾਂ।’’

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਚੇਤਾਵਨੀ ਦਿੱਤੀ ਸੀ ਕਿ ਭਾਰਤੀ ਕਾਰਵਾਈ ਦੇ ਖ਼ਤਰੇ ਕਾਰਨ ਅਗਲੇ 36 ਘੰਟੇ ਬਹੁਤ ਅਹਿਮ ਹੋਣਗੇ।

LEAVE A REPLY

Please enter your comment!
Please enter your name here