ਮੋਦੀ ਸਰਕਾਰ ਕਿਸੇ ਵੀ ਅਤਿਵਾਦੀ ਨੂੰ ਨਹੀਂ ਬਖਸ਼ੇਗੀ  : ਸ਼ਾਹ

ਮੋਦੀ ਸਰਕਾਰ ਕਿਸੇ ਵੀ ਅਤਿਵਾਦੀ ਨੂੰ ਨਹੀਂ ਬਖਸ਼ੇਗੀ  : ਸ਼ਾਹ

0
126

ਮੋਦੀ ਸਰਕਾਰ ਕਿਸੇ ਵੀ ਅਤਿਵਾਦੀ ਨੂੰ ਨਹੀਂ ਬਖਸ਼ੇਗੀ  : ਸ਼ਾਹ

ਨਵੀਂ ਦਿੱਲੀ  : ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਹਿਲਗਾਮ ਹਮਲੇ ਵਿੱਚ ਸ਼ਾਮਲ ਹਰੇਕ ਅਤਿਵਾਦੀ ਨੂੰ ਇਸ ਘਿਨਾਉਣੇ ਕਾਰੇ ਲਈ ਜਵਾਬਦੇਹ ਬਣਾਇਆ ਜਾਵੇਗਾ। ਮੋਦੀ ਸਰਕਾਰ ਕਿਸੇ ਵੀ ਅਤਿਵਾਦੀ ਨੂੰ ਨਹੀਂ ਬਖਸ਼ੇਗੀ।

ਉਨ੍ਹਾਂ ਨੇ ਇੱਕ ਸੜਕ ਦਾ ਨਾਮ ਰੱਖਣ ਲਈ ਰੱਖੇ ਸਮਾਗਮ ਵਿੱਚ ਕਿਹਾ, ‘‘ਜਿਸ ਕਿਸੇ ਨੇ ਵੀ ਪਹਿਲਗਾਮ ਵਿੱਚ ਇਹ ਘਿਨਾਉਣਾ ਹਮਲਾ ਕੀਤਾ ਹੈ, ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ। ਅਸੀਂ ਹਰ ਦੋਸ਼ੀ ਦਾ ਪਤਾ ਲਗਾਵਾਂਗੇ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਅਤਿਵਾਦੀਆਂ ਖਿਲਾਫ਼ ਜ਼ੀਰੋ-ਟੌਲਰੈਂਸ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ, ‘‘ਜੇ ਕੋਈ ਸੋਚਦਾ ਹੈ ਕਿ ਉਹ ਅਜਿਹਾ ਬੁਜ਼ਦਿਲਾਨਾ ਹਮਲਾ ਕਰਕੇ ਬਚ ਜਾਵੇਗਾ, ਤਾਂ ਉਹ ਗ਼ਲਤ ਹੈ। ਇਹ ਨਰਿੰਦਰ ਮੋਦੀ ਦੀ ਸਰਕਾਰ ਹੈ। ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ। ਅਤਿਵਾਦ ਵਿਰੁੱਧ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਖਤਰੇ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ, ‘‘ਇਹ ਨਾ ਸੋਚੋ ਕਿ ਤੁਸੀਂ 26 ਲੋਕਾਂ ਨੂੰ ਮਾਰ ਕੇ ਜਿੱਤ ਗਏ ਹੋ। ਤੁਹਾਡੇ ਵਿੱਚੋਂ ਹਰ ਕਿਸੇ ਨੂੰ ਜਵਾਬਦੇਹ ਬਣਾਇਆ ਜਾਵੇਗਾ।’’

ਇਸ ਸਮਾਗਮ ਵਿੱਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦੇ ਮੁੱਖ ਕਾਰਜਕਾਰੀ ਮੈਂਬਰ ਪ੍ਰੋਮੋਦ ਬੋਰੋ ਸਮੇਤ ਹੋਰ ਲੋਕ ਸ਼ਾਮਲ ਸਨ।

LEAVE A REPLY

Please enter your comment!
Please enter your name here