spot_imgspot_imgspot_imgspot_img

ਕੈਨੇਡਾ ਦੀ ਅਰਥ ਵਿਵਸਥਾ ਵੱਡੇ ਬਦਲਾਵਾਂ ਚੋਂ ਲੰਘੇਗੀ: ਮਾਰਕ ਕਾਰਨੇ

Date:

  • ਕੈਨੇਡਾ ਦੀ ਅਰਥ ਵਿਵਸਥਾ ਵੱਡੇ ਬਦਲਾਵਾਂ ਚੋਂ ਲੰਘੇਗੀ: ਮਾਰਕ ਕਾਰਨੇ

ਵੈਨਕੂਵਰ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੋਣਾਂ ਜਿੱਤਣ ਤੋਂ ਬਾਅਦ ਪਹਿਲੇ ਪੱਤਰਕਾਰ ਸੰਮੇਲਨ ’ਚ ਬਿਨਾਂ ਕਿਸੇ ਝਿਜਕ ਦੇ ਖੁੱਲ੍ਹ ਕੇ ਗੱਲਾਂ ਕੀਤੀਆਂ ਅਤੇ ਲੰਘੇ ਸਮੇਂ ਚ ਸਰਕਾਰਾਂ ਦੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਅਰਥ ਵਿਵਸਥਾ ’ਚ ਵੱਡੇ ਬਦਲਾਅ ਕਰਨ ਤੇ ਜੋਰ ਦਿੰਦਿਆਂ ਇਸਨੂੰ ਸਮੇਂ ਦੀ ਲੋੜ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਾਪਤੀਆਂ ਹਾਸਲ ਕਰਨ ਲਈ ਸਖ਼ਤ ਫੈਸਲੇ ਲਵੇਗੀ, ਤਾਂ ਜੋ ਡਗਮਗਾਈ ਹੋਈ ਅਰਥ ਵਿਵਸਥਾ ਨੂੰ ਤੇਜੀ ਨਾਲ ਲੀਹ ’ਤੇ ਚਾੜਿਆ ਜਾ ਸਕੇ।

ਕੈਨੇਡਾ ਅਤੇ ਬਰਤਾਨੀਆ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹਿ ਚੁੱਕੇ ਮਾਰਕ ਕਾਰਨੀ ਨੇ ਵਿਸ਼ਵਾਸ਼ ਪ੍ਰਗਟਾਇਆ ਕਿ ਬੇਸ਼ੱਕ ਆਰਥਿਕ ਨੀਤੀਆਂ ਦੇ ਬਦਲਾਅ ਸੁਖਾਲੇ ਨਹੀਂ, ਪਰ ਕੈਨੇਡਾ ਲਈ ਇਹ ਸਮੇਂ ਦੀ ਲੋੜ ਹੈ ਤੇ ਉਨ੍ਹਾਂ ਦੀ ਸਰਕਾਰ ਇਸਦੀ ਪੂਰਤੀ ਲਈ ਕੁੱਝ ਵੀ ਕਰੇਗੀ। ਘੱਟਗਿਣਤੀ ਸਰਕਾਰ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਐੱਨਡੀਪੀ ਨਾਲ ਸਰਕਾਰੀ ਭਾਈਵਾਲੀ ਪਾਉਣ ਤੋਂ ਗੁਰੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਸੰਸਦ ’ਚ ਬਹੁਗਿਣਤੀ ਹਾਸਲ ਨਹੀਂ ਕਰ ਸਕੀ, ਪਰ ਪਾਰਟੀ ਨੇ ਬਹੁਗਿਣਤੀ ਵੋਟਾਂ ਲੈਕੇ ਸਰਕਾਰ ਬਣਾਈ ਹੈ। ਕਾਰਨੇ ਨੇ ਦੱਸਿਆ ਕਿ ਉਹ 5 ਮਈ ਨੂੰ ਵਸ਼ਿੰਗਟਨ ਜਾਣਗੇ, ਜਿੱਥੇ 6 ਮਈ ਨੂੰ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਕਰਕੇ ਟੈਰਿਫ ਅੜਿੱਕਿਆਂ ਕਾਰਣ ਦੁਵੱਲੇ ਵਪਾਰ ਉੱਤੇ ਪੈਣ ਵਾਲੇ ਦੁਰਪ੍ਰਭਾਵ ਨੂੰ ਖਤਮ ਕਰਨ ਦਾ ਯਤਨ ਕਰਨਗੇ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਅਮਰੀਕਾ ਵਾਂਗ ਅਤਿਵਾਦੀਆਂ ਨੂੰ ਭਾਰਤ ਹਵਾਲੇ ਕਰੇ ਪਾਕਿ’ : ਜੇਪੀ ਸਿੰਘ

‘ਅਮਰੀਕਾ ਵਾਂਗ ਅਤਿਵਾਦੀਆਂ ਨੂੰ ਭਾਰਤ ਹਵਾਲੇ ਕਰੇ ਪਾਕਿ’...

ਬਲੋਚਿਸਤਾਨ ’ਚ ਸਕੂਲ ਬੱਸ ’ਤੇ ਹਮਲਾ; ਧਮਾਕੇ ’ਚ ਚਾਰ ਬੱਚਿਆਂ ਦੀ ਮੌਤ, 38 ਜ਼ਖ਼ਮੀ

ਬਲੋਚਿਸਤਾਨ ’ਚ ਸਕੂਲ ਬੱਸ ’ਤੇ ਹਮਲਾ; ਧਮਾਕੇ ’ਚ ਚਾਰ...

ਪੰਜਾਬ ’ਚ ਬਿਜਲੀ ਦੀ ਮੰਗ ਨੇ ਵਿਭਾਗ ਦੇ ਕੱਢੇ ਤਰਾਹ 

ਪੰਜਾਬ ’ਚ ਬਿਜਲੀ ਦੀ ਮੰਗ ਨੇ ਵਿਭਾਗ ਦੇ ਕੱਢੇ...

ਭਗਵੰਤ ਮਾਨ ਡੰਮੀ ਮੁੱਖ ਮੰਤਰੀ: ਚੰਨੀ

ਭਗਵੰਤ ਮਾਨ ਡੰਮੀ ਮੁੱਖ ਮੰਤਰੀ: ਚੰਨੀ ‘ਪੰਜਾਬ ਦਾ ਕੋਈ ਵੀ...