spot_imgspot_imgspot_imgspot_img

ਗੁਰਪਤਵੰਤ ਸਿੰਘ ਪਨੂੰ ਧਰਮ ਦੇ ਨਾਂਅ ਤੇ ਆਪਣੀ ਦੁਕਾਨਦਾਰੀ ਚਲਾ ਰਿਹੈ

Date:

ਗੁਰਪਤਵੰਤ ਸਿੰਘ ਪਨੂੰ ਧਰਮ ਦੇ ਨਾਂਅ ਤੇ ਆਪਣੀ ਦੁਕਾਨਦਾਰੀ ਚਲਾ ਰਿਹੈ

ਵਾਸ਼ਿੰਗਟਨ ਡੀ.ਸੀ. (ਅਮੈਜਿੰਗ ਟੀ.ਵੀ. ਬਿਊਰੋ) ‘ਸਿੱਖਸ ਫਾਰ ਅਮੈਰਿਕਾ’ ਦੇ ਕੌਮੀ ਪ੍ਰਧਾਨ ਸ. ਜਸਦੀਪ ਸਿੰਘ ਜੈਸੀ ਨਾਲ ਅਮੈਜਿੰਗ ਟੀ.ਵੀ. ਦੇ ਚੀਫ ਐਡੀਟਰ ਸ. ਵਰਿੰਦਰ ਸਿੰਘ ਵੱਲੋਂ ਟਰੰਪ ਸਰਕਾਰ ਦੇ ਨਵੇਂ ਫੈਸਲੇ ਕਿ ਇੰਗਲਿਸ਼ ਨਾ ਆਉਣ ’ਤੇ ਟਰੱਕ ਚਲਾਉਣ ਉੱਪਰ ਲਗਾਈ ਰੋਕ ਲਗਾਈ ਜਾਵੇਗੀ ਬਾਰੇ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਮੁੱਦੇ ਨੂੰ ਲੈ ਕੈ ਅਮਰੀਕਾ ਦੇ ਕਮਰਸ਼ੀਅਲ ਡਰਾਈਵਰਾਂ ਵਿੱਚ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਸ. ਜਸਦੀਪ ਸਿੰਘ ਜੈਸੀ ਨੇ ਬਹੁਤ ਹੀ ਬੇਬਾਕੀ ਨਾਲ ਜਵਾਬ ਦਿੰਦਿਆਂ ਕਿਹਾ ਕਿ ਇਹ ਲਾਅ ਡੋਨਲ ਟਰੰਪ ਪ੍ਰੈਜੀਡੈਂਟ ਆਫ ਅਮਰੀਕਾ ਨੇ ਹੁਣੇ ਹੀ ਲਾਗੂ ਨਹੀਂ ਕੀਤਾ। ਅਮਰੀਕਾ ਵਿੱਚ ਇਹ ਲਾਅ ਅਮੈਰਿਕਨ ਟਰਾਂਸਪੋਰਟ ਵੱਲੋਂ 1937 ਤੋਂ ਲਾਗੂ ਹੈ। ਬਾਰਕ ਓਬਾਮਾ ਤੇ ਇਸ ਤੋਂ ਪਹਿਲਾਂ ਇਸ ਲਾਅ ਉੱਤੇ ਅਮਲ ਘੱਟ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਸਰਕਾਰਾਂ ਦੀ ਮਿਲੀ ਭੁਗਤ ਨਾਲ ਇਹ ਲਾਗੂ ਨਹੀਂ ਸੀ ਹੋ ਰਿਹਾ। ਹੁਣ ਡੋਲਨ ਟਰੰਪ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਇਫੈਕਟ ਨਾ ਸਿਰਫ ਪੰਜਾਬੀਆਂ ਉੱਤੇ ਪਵੇਗਾ ਬਲਕਿ ਹੋਰ ਵੀ ਕਈ ਦੇਸ਼ਾਂ ਦੇ ਲੋਕਾਂ ਉੱਤੇ ਪਵੇਗਾ ਜੋ ਅੱਛੀ ਤਰ੍ਹਾਂ ਇੰਗਲਿਸ਼ ਨਹੀਂ ਬੋਲ ਸਕਦੇ।

ਸ. ਜੈਸੀ ਨੇ ਕਿਹਾ ਕਿ ਇਸ ਵਰਤਾਰੇ ਦੀ ਸ਼ੁਰੂਆਤ ਆਪਣੇ ਲੋਕਾਂ ਵੱਲੋਂ ਹੀ ਕੀਤੀ ਗਈ ਸੀ। ਅਮਰੀਕਾ ਵਿੱਚ ਪੰਜਾਬੀਆਂ ਵੱਲੋਂ ਗੈਰ ਮਾਨਤਾ ਪ੍ਰਾਪਤ ਡਰਾਇਵਿੰਗ ਸਕੂਲ ਖੋਲ੍ਹੇ ਗਏ ਅਤੇ ਪੈਸੇ ਲੈ-ਦੇ ਕੇ ਬਿਨਾਂ ਇੰਗਲਿਸ਼ ਆਉਣ ਤੋਂ ਡਰਾਇਵਿੰਗ ਲਾਈਸੈਂਸ ਬਣਵਾਏ ਗਏ। ਆਪਣੇ ਹੀ ਵਕੀਲਾਂ ਨੇ ਪਹਿਲਾਂ ਲੋਕਾਂ ਨੂੰ ਗਲਤ ਰਸਤੇ ਦੱਸ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਅਤੇ ਕੇਸ ਖਰਾਬ ਵੀ ਕੀਤੇ ਜਿਸ ਕਾਰਨ ਲੋਕ ਅਜੇ ਤੱਕ ਖਜਲ ਖਵਾਰ ਹੋ ਰਹੇ ਹਨ। ਸ. ਜੈਸੀ ਨੇ ਕਿਹਾ ਕਿ ਉਦੋਂ ਵੀ ਅਸੀਂ ਲੋਕਾਂ ਨੂੰ ਸਮਝਾਉਂਦੇ ਸਾਂ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਤੇ ਅੱਜ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਬਜਾਏ ਰੈਫਰੈਂਡਮ ਦੀ ਲਾਈਨ ਵਿੱਚ ਲੱਗਣ ਤੋਂ, ਬਜਾਏ ਰੀਲਾਂ ਬਣਾਉਣ ਤੋਂ ਤੁਸੀਂ ਇਥੇ ਦੇ ਕਮਿਊਨਿਟੀ ਸੈਂਟਰਾਂ ਵਿੱਚ ਇੰਗਲਿਸ਼ ਦੀ ਟਰੇਨਿੰਗ ਲਓ, ਇੰਗਲਿਸ਼ ਸਿੱਖੋ ਜੋ ਇਥੇ ਤੁਹਾਨੂੰ ਪੱਕੇ ਹੋਣ ’ਚ ਮੱਦਦ ਕਰੇਗੀ। ਲੋਕਾਂ ਨੇ ਬਿਨਾਂ ਇੰਗਲਿਸ਼ ਦੀ ਜਾਣਕਾਰੀ ਲਏ ਡਰਾਈਵਿੰਗ ਲਾਈਸੈਂਸ ਤਾਂ ਬਣਾ ਲਏ ਹਨ, ਪਰ ਇੰਗਲਿਸ਼ ਨਹੀਂ ਆਉਂਦੀ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਗਲਤ ਤਰੀਕੇ ਨਾਲ ਲਾਇਸੈਂਸ ਹਾਸਲ ਕੀਤਾ ਹੈ, ਕਿਉਂਕਿ ਇਸ ਦੀ ਪਹਿਲੀ ਸ਼ਰਤ ਇਹ ਹੈ ਕਿ ਤੁਹਾਨੂੰ ਇੰਗਲਿਸ਼ ਆਉਂਦੀ ਹੋਣੀ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਤੁਸੀਂ ਅਜੇ ਵੀ ਇੰਗਲਿਸ਼ ਦੀ ਬਕਾਇਦਾ ਟਰੇਨਿੰਗ ਲਓ ਜਿਸ ’ਚ ‘ਸਿੱਖਸ ਆਫ ਅਮੈਰਿਕਾ’ ਵੀ ਤੁਹਾਡੀ ਮੱਦਦ ਕਰ ਸਕਦੀ ਹੈ। ਅਮਰੀਕਾ ਵਿਖੇ ਬਹੁਤ ਸਾਰੇ ਕਮਿਊਨਿਟੀ ਕਾਲਜ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਹਨ ਜੋ ਇੰਗਲਿਸ਼ ਦੇ 2 ਮਹੀਨੇ ਦੇ ਕਰੈਸ਼ ਕੋਰਸ ਕਰਵਾਉਂਦੇ ਹਨ। ਅਮਰੀਕਾ ਦੇ ਹਰੇਕ ਡਰਾਈਵਰ ਨੂੰ ਪੁਲਿਸ ਅਫਸਰ ਨਾਲ ਇੰਗਲਿਸ਼ ਵਿੱਚ ਗੱਲਬਾਤ ਕਰਨੀ ਆਉਣੀ ਚਾਹੀਦੀ ਹੈ ਅਤੇ ਸੜਕ ਸੁਰੱਖਿਆ ਸੰਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।

ਸ. ਜੈਸੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਟਰੰਪ ਸਰਕਾਰ ਨੇ ਦੋ ਮਹੀਨੇ ਦਿੱਤੇ ਹਨ ਤਾਂ ਜੋ ਇਸ ਵੱਲ ਪੂਰੀ ਤਰ੍ਹਾਂ ਫੋਕਸ ਕੀਤਾ ਜਾ ਸਕੇ। ਅਮਰੀਕਾ ਵਿੱਚ ਬਹੁਤ ਸਾਰੀਆਂ ਸੜਕੀ ਦੁਰਘਟਨਾਵਾਂ ਇਸ ਕਰਕੇ ਵਾਪਰੀਆਂ ਹਨ ਕਿ ਕਈ ਡਰਾਈਵਰਾਂ ਨੂੰ ਸਾਈਨ ਬੋਰਡ ਤੱਕ ਪੜ੍ਹਨੇ ਨਹੀਂ ਆਉਂਦੇ। ਉਹ ਸੁਰੱਖਿਆ ਗਾਈਡ ਲਾਈਨ ਤੱਕ ਨਹੀਂ ਪੜ੍ਹ ਸਕਦੇ। ਇਸ ਲਈ 1 ਲੱਖ ਤੋਂ ਵੱਧ ਡਰਾਈਵਰਾਂ ਨੂੰ ਵੱਡੇ ਜੁਰਮਾਨਾ ਭਰਨੇ ਪਏ ਸਨ ਅਤੇ 4 ਹਜ਼ਾਰ ਦੇ ਕਰੀਬ ਲਾਇਸੈਂਸ ਵੀ ਰੱਦ ਕੀਤੇ ਗਏ ਸਨ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਜ਼ੁਰਮਾਨਾ ਨਹੀਂ ਕੀਤਾ ਜਾਵੇਗਾ ਸਿੱਧਾ ਲਾਇਲੈਂਸ ਰੱਦ ਕਰ ਦਿੱਤਾ ਜਾਵੇਗਾ।

ਸ੍ਰੀ ਵਰਿੰਦਰ ਸਿੰਘ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਅਮਰੀਕਾ ਦੀ ਇਹ ਖੂਬਸੂਰਤੀ ਹੈ ਕਿ ਅਮਰੀਕਾ ਹਰ ਇੱਕ ਨੂੰ ਇਥੇ ਜਗ੍ਹਾ ਦਿੰਦਾ ਹੈ, ਕਾਰੋਬਾਰ ਦਿੰਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਅਮਰੀਕਾ ਦੇ ਸਭਿਆਚਾਰ ਨੂੰ ਅਣਗੌਲਿਆ ਕਰਦੇ ਹੋਏ ਆਪਣਾ ਸਭਿਆਚਾਰ ਇਥੇ ਭਾਰੂ ਕਰਨ ਦੀ ਕੋਸ਼ਿਸ਼ ਕਰੋ। ਹਰ ਕਲਚਰ ਨੂੰ ਪ੍ਰਫੁੱਲਤ ਕਰਨ ਲਈ ਇਥੇ ਖੁੱਲ੍ਹ ਹੈ ਪਰ ਸਾਨੂੰ ਅਮੈਰਿਕਾ ਦਾ ਕਲਚਰ ਵੀ ਅਡਾਪਟ ਕਰਨਾ ਚਾਹੀਦਾ ਹੈ ਉਸ ਵਿੱਚ ਅਮੈਰਿਕਾ ਦੀ ਭਾਸ਼ਾ ਸਭ ਤੋਂ ਪਹਿਲੇ ਨੰਬਰ ਉੱਪਰ ਆਉਂਦੀ ਹੈ। ਜੋ ਯੂਥ ਅਮਰੀਕਾ ਵਿੱਚ ਸਹੀ ਤਰੀਕੇ ਨਾਲ ਐਜੂਕੇਸ਼ਨਲ ਪੱਧਰ ਉੱਤੇ ਆ ਰਹੇ ਹਨ ਉਨ੍ਹਾਂ ਨੂੰ ਇੰਗਲਿਸ਼ ਦੀ ਲੱਗਭੱਗ ਪੂਰੀ ਜਾਣਕਾਰੀ ਹੁੰਦੀ ਹੈ ਪਰ ਜਿਹੜਾ ਯੂਥ ਡੰਕੀ ਲਗਾ ਕੇ ਜਾ ਗੈਰ ਸੰਵਿਧਾਨਕ ਤਰੀਕੇ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕਰਦੇ ਹਨ ਉਨ੍ਹਾਂ ਦਾ ਇੰਗਲਿਸ਼ ਲਿਖਣ-ਪੜ੍ਹਨ ਦਾ ਪੱਧਰ ਕਾਫੀ ਘੱਟ ਹੁੰਦਾ ਹੈ।

ਸ. ਜਸਦੀਪ ਸਿੰਘ ਜੈਸੀ ਨੇ ਬੇਬਾਕੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਇਥੋਂ ਦੇ ਗੁਰਦੁਆਰਿਆਂ ਵਿੱਚ ਵੀ ਇੰਗਲਿਸ਼ ਸਿਖਾਉਣ ਦੇ ਕੈਂਪ ਲੱਗਣੇ ਚਾਹੀਦੇ ਹਨ। ਜਿਸ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ ਅਤੇ ਉਹ ਡਿਪੋਰਟ ਹੋਣ ਤੋਂ ਬਚ ਸਕਦੇ ਹਨ।

ਗੁਰਪਤਵੰਤ ਸਿੰਘ ਪੰਨੂੰ ਦੇ ਹਾਲ ਹੀ ਦੇ ਬਿਆਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਯੂਥ ਨੂੰ ਵਰਗਲਾ ਕੇ ਆਪਣਾ ਰਾਂਝਾ ਰਾਜੀ ਕਰ ਰਿਹਾ ਹੈ। ਉਸ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈ ਉਹ ਪੰਜਾਬ ਵਿਚਲੇ ਅਤੇ ਸਮੁੱਚੇ ਭਾਰਤ ਵਿੱਚ ਜੀਵਨ ਬਸਰ ਕਰ ਰਹੇ ਸਿੱਖਾਂ ਲਈ ਖਤਰਾ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੈਸ਼ਨਲਿਸਟ ਹੋ ਚੁੱਕੇ ਹਨ ਉਹ ਭਾਵੇਂ ਜਿਸ ਵੀ ਦੇਸ਼ ਵਿੱਚ ਰਹਿਣ ਉਸ ਦੇ ਭਲੇ ਅਤੇ ਰਾਖੀ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਪੰਨੂੰ ਲੋਕਾਂ ਨੂੰ ਗੁੰਮਰਾਹ ਕਰਕੇ ਕੇਵਲ ਆਪਣੀ ਦੁਕਾਨਦਾਰੀ ਚਲਾ ਰਿਹਾ ਹੈ, ਜੋ ਕੌਮ ਨੂੰ ਤਬਾਹ ਕਰ ਸਕਦੇ ਹੈ।

ਕੈਨੇਡਾ ਦੇ ਸਾਬਕਾ ਮੰਤਰੀ ਜਗਮੀਤ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖੀ ਦਾ ਬਾਣਾ ਪਾ ਕੇ ਝੂਠ ਨੂੰ ਪ੍ਰਮੋਟ ਕਰ ਰਿਹਾ ਹੈ ਅਤੇ ਹਰ ਗੱਲ ਸਿੱਖੀ ਸਿਧਾਂਤਾ ਤੋਂ ਉਲਟ ਕਰ ਰਿਹਾ ਹੈ। ਹਾਲ ਹੀ ਵਿੱਚ ਉਸ ਦੇ ਗੇਅ (ਐਲ.ਜੀ.ਬੀ.ਟੀ.) ਲੋਕਾਂ ਨਾਲ ਫੋਟੋਆਂ ਵਾਈਰਲ ਹੋਈਆਂ ਹਨ, ਜੋ ਨਿੱਕੀਆਂ ਨਿੱਕਰਾਂ ਪਾ ਕੇ ਉਨ੍ਹਾਂ ਨਾਲ ਝੰਡੇ ਚੁੱਕ ਕੇ ਇਸ ਘਿਨੌਣੇ ਵਰਤਾਰੇ ਨੂੰ ਪ੍ਰਮੋਟ ਕਰ ਰਿਹਾ ਹੈ। ਇਹ ਸ਼ਰਮ ਦਾ ਵਿਸ਼ਾ ਹੈ। ਕੈਨੇਡਾ ਦੇ ਪੰਜਾਬੀਆਂ ਨੇ ਮੂੰਹ ਤੋੜਵਾਂ ਜਵਾਬ ਦੇ ਕੇ ਉਨ੍ਹਾਂ ਨੂੰ ਆਪਣੀ ਔਕਾਤ ਦਿਖਾਈ ਹੈ ਅਤੇ ਆਖਰੀ ਨੰਬਰ ਉੱਤੇ ਉਨ੍ਹਾਂ ਦੀ ਪਾਰਟੀ ਨੂੰ ਲਿਆ ਖੜ੍ਹਾ ਕੀਤਾ ਹੈ।

ਚੀਫ ਐਡੀਟਰ ਸ. ਵਰਿੰਦਰ ਸਿੰਘ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਲੇ ਸੰਬੰਧ ਤਲਖ ਹੋ ਰਹੇ ਹਨ, ਭਾਵੇਂ ਕਿ ਦੋਹਾਂ ਮੁਲਕਾਂ ਦੇ ਆਮ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਦੋਹਾਂ ਮੁਲਕਾਂ ਦਾ ਮੀਡੀਆ ਬਹੁਤ ਗਲਤ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ?

ਇਸ ਦਾ ਜਵਾਬ ਦਿੰਦਿਆਂ ਸ. ਜੈਸੀ ਨੇ ਕਿਹਾ ਕਿ ਅਸੀਂ ਸਾਰੇ ਦੋਹਾਂ ਮੁਲਕਾਂ ਵਿੱਚ ਸ਼ਾਂਤੀ ਚਾਹੁੰਦੇ ਹਾਂ, ਪਰ ਦੋਹਾਂ ਮੁਲਕਾਂ ਦੇ ਵਰਤਾਰੇ ਨੂੰ ਲੈ ਬਹੁਤ ਨਿਰਾਸ਼ਾ ਹੁੰਦੀ ਹੈ। 75 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਵੀ ਇਨਾਂ ਕੁਝ ਗਵਾ ਕੇ ਵੀ ਇਨ੍ਹਾਂ ਨੂੰ ਅਕਲ ਨਹੀਂ ਆਈ। ਇਨ੍ਹਾਂ ਵਿੱਚ ਕੋਈ ਫਰਕ ਨਹੀਂ ਪਿਆ। ਦੋਵੇਂ ਦੇਸ਼ ਇੱਕ ਦੂਸਰੇ ਨੂੰ ਭੰਡਣ ਦਾ ਹਰ ਵੇਲੇ ਬਹਾਨਾ ਲੱਭਦੇ ਰਹਿੰਦੇ ਹਨ। 75 ਸਾਲਾਂ ਬਾਅਦ ਵੀ ਇਥੇ ਹਿੰਦੂ-ਮੁਸਲਮਾਨ-ਸਿੱਖ ਹੁੰਦਾ ਆ ਰਿਹਾ ਹੈ ਜੋ ਕਿ ਬਹੁਤ ਸ਼ਰਮ ਵਾਲੀ ਗੱਲ ਹੈ। ਦੋਹਾਂ ਦੇਸ਼ਾਂ ਦਾ ਮੀਡੀਆ ਇੱਕ ਦੂਸਰੇ ਉੱਪਰ ਇਲਜ਼ਾਮ ਲਗਾ ਕੇ ਇੱਕ ਦੂਸਰੇ ਦੀ ਹੇਠੀ ਕਰ ਰਿਹਾ ਹੈ। ਇੱਕ ਦੇਸ਼ ਕਹਿ ਰਿਹਾ ਹੈ ਸਾਡੀ ਸੈਨਿਕ ਸ਼ਕਤੀ ਬਹੁਤ ਵੱਧ ਹੈ ਅਤੇ ਦੂਸਰਾ ਦੇਸ਼ ਨਿਊਕਲੀਅਰ ਪਾਵਰ ਹੋਣ ਦੀ ਦਹਿਸ਼ਤ ਫੈਲਾ ਰਿਹਾ ਹੈ। ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਜਹਿਰ ਭਰੀ ਜਾ ਰਹੀ ਹੈ, ਜਦਕਿ ਦੋਹਾਂ ਦੇਸ਼ਾਂ ਦੇ ਆਮ ਆਦਮੀ ਸ਼ਾਂਤੀ ਚਾਹੁੰਦੇ ਹਨ। ਦੋਵੇਂ ਦੇਸ਼ਾਂ ’ਚ ਆਰਥਿਕ ਤਰੱਕੀ ਨਾ ਹੋਣ ਦੇ ਇਹੋ ਕਾਰਨ ਹਨ। ਜੇਕਰ ਇੰਡੀਆ ਥੋੜ੍ਹੀ ਚੰਗੀ ਰੋਟੀ ਖਾਣ ਲੱਗ ਪਿਆ ਸੀ, ਕੁਝ ਵਿਕਾਸ ਕਾਰਜ ਕਰਨ ਲੱਗ ਪਿਆ ਸੀ, ਪਰ ਇਸ ਚੱਕਰ ਵਿੱਚ ਹਾਲਤ ਮੁੜ ਮਾੜੇ ਹੋਣ ਦੇ ਅਸਾਰ ਹਨ। ਦੋਹਾਂ ਦੇਸ਼ਾਂ ਦੇ ਮੀਡੀਆ ਦਾ ਪੱਧਰ ਬਹੁਤ ਹੀ ਮਾੜਾ ਅਤੇ ਘਟੀਆ ਹੈ। ਸਾਰੀ ਦੁਨੀਆਂ ਇਨ੍ਹਾਂ ਦਾ ਇਹ ਵਰਤਾਰਾ ਦੇਖ ਰਹੀ ਹੈ।

ਮੁਲਾਕਾਤ ਦੇ ਅਖੀਰ ਵਿੱਚ ਡੋਨਲ ਟਰੰਪ ਦੇ 100 ਦਿਨ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸ. ਜੈਸੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲੈਕਸ਼ਨ ਦੌਰਾਨ ਕੀਤੇ ਸਾਰੇ ਦਾਅਵਿਆਂ ਨੂੰ ਬਹੁਤ ਹੀ ਵਧੀਆ ਢੰਗ ਨਿਭਾਇਆ ਜਾ ਰਿਹਾ ਹੈ। ਅਮਰੀਕੀ ਦਾ ਆਰਥਿਕ ਸਥਿਤੀ ਵਿੱਚ ਸੁਧਾਰ ਹੋਇਆ ਹੈ। ਇੰਮੀਗਰੇਸ਼ਨ ਮਾਮਲੇ ਬਹੁਤ ਘੱਟ ਹੋਏ ਹਨ ਅਤੇ ਗੈਰ-ਸੰਵਿਧਾਨਿਕ ਤਰੀਕੇ ਨਾਲ ਅਮਰੀਕਾ ਵਿੱਚ ਕੇਵਲ 18 ਐਂਟਰੀਆਂ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ। ਅਮਰੀਕਾ ਦੇ ਵਾਲਟ ਮਾਰਟ ਵਿੱਚ ਹੁਣ ਪਹਿਲਾਂ ਵਾਂਗ 70% ਪ੍ਰੋਡਕਟ ਅਮੈਰਿਕਾ ਮੇਡ ਹੋਣ ਜਾ ਰਹੇ ਹਨ, ਜੋ ਪਹਿਲਾਂ ਚਾਈਨ ਬੇਸਡ ਸਨ। ਅਮਰੀਕਾ ਦੀ ਸਟਾਕ ਮਾਰਕੀਟ ਮੁੜ ਉੱਪਰ ਨੂੰ ਜਾਣੀ ਸ਼ੁਰੂ ਹੋ ਗਈ ਹੈ। ਲੋਕ ਟਰੰਪ ਸਰਕਾਰ ਦੀ ਕਾਰਜਸ਼ੈਲੀ ਤੋਂ ਖੁਸ਼ ਹਨ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ: ਸਿੱਬਲ

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਬ ਪਾਰਟੀ ਮੀਟਿੰਗ ਸੱਦੀ...

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ ਖੋਲ੍ਹਿਆ

ਆਪ’ ਨੇ ਭਾਜਪਾ ਦੀ ਪਾਣੀਆਂ ਬਾਰੇ ਸਾਜ਼ਿਸ਼ ਖ਼ਿਲਾਫ਼ ਮੋਰਚਾ...

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ ਪ੍ਰੇਸ਼ਾਨ ਹੋਏ

ਵਟਸਐਪ ’ਤੇ ਭਰਤੀ ਦੀ ਫੇਕ ਖ਼ਬਰ ਕਾਰਨ ਸੈਂਕੜੇ ਬੇਰੋਜ਼ਗਾਰ...

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ

ਹਵਾਲਾ ਤੇ ਨਸ਼ਾ ਤਸਕਰੀ ’ਚ ਤਿੰਨ ਕਾਬੂ ਅੰਮ੍ਰਿਤਸਰ : ਅੰਮ੍ਰਿਤਸਰ...