ਆਸਟਰੇਲੀਆ ’ਚ ਲੇਬਰ ਪਾਰਟੀ ਦੀ ਜਿੱਤ

ਆਸਟਰੇਲੀਆ ’ਚ ਲੇਬਰ ਪਾਰਟੀ ਦੀ ਜਿੱਤ

0
153

ਆਸਟਰੇਲੀਆ ’ਚ ਲੇਬਰ ਪਾਰਟੀ ਦੀ ਜਿੱਤ

ਪੰਜਾਬੀ ਮੂਲ ਦੇ ਉਮੀਦਵਾਰਾਂ ’ਚੋਂ ਕੋਈ ਵੀ ਉਮੀਦਵਾਰ ਨਹੀਂ ਜਿੱਤ ਸਕਿਆ

ਸਿਡਨੀ : ਆਸਟਰੇਲੀਆ ‘ਚ ਆਮ ਚੋਣਾਂ ਦੌਰਾਨ ਲੇਬਰ ਪਾਰਟੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਿਸ ਮਗਰੋਂ ਦੂਜੀ ਵਾਰ ਪਾਰਟੀ ਆਪਣੀ ਸਰਕਾਰ ਬਣਾਏਗੀ। ਐਂਥਨੀ ਐਲਬਨੀਜ਼ ਦੂਜੀ ਵਾਰ ਪ੍ਰਧਾਨ ਮੰਤਰੀ ਬਣਨਗੇ, ਜਦਕਿ ਲਿਬਰਲ ਗੱਠਜੋੜ ਦੀ ਅਗਵਾਈ ਕਰ ਰਹੇ ਸੱਜੇ ਪੱਖੀ ਆਗੂ ਪੀਟਰ ਡਟਨ ਆਪਣੀ ਸੀਟ ਤੱਕ ਹਾਰ ਗਏ ਹਨ। ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਡਟਨ ਨੇ ਆਪਣੀ ਹਾਰ ਕਬੂਲ ਕਰ ਲਈ ਹੈ।

ਜੇਕਰ ਗੱਲ ਕੀਤੀ ਜਾਵੇ ਪੰਜਾਬੀ ਉਮੀਦਵਾਰਾਂ ਦੀ ਚੋਣਾਂ ਵਿਚ ਕਿਸੇ ਨੂੰ ਵੀ ਦਿੱਤ ਨਸੀਬ ਨਹੀਂ ਹੋਈ। ਪੰਜਾਬੀ ਮੂਲ ਦੇ ਉਮੀਦਵਾਰ ਕਿਸੇ ਵੀ ਸੀਟ ’ਤੇ ਜਿੱਤ ਦਰਜ ਨਹੀਂ ਕਰਵਾ ਸਕੇ।

ਮਾਹਿਰਾਂ ਮੁਤਾਬਿਕ ਮੁਲਕ ‘ਚ ਮਹਿੰਗਾਈ ਅਤੇ ਕੌਮਾਂਤਰੀ ਪੱਧਰ ‘ਤੇ ਬਦਲੇ ਸਿਆਸੀ ਹਾਲਾਤ ਦੇ ਚਲਦਿਆਂ ਲੋਕਾਂ ਨੇ ਲੇਬਰ ਪਾਰਟੀ ਨੂੰ ਮੁੜ ਮੌਕਾ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਲਿਬਰਲ ਪਾਰਟੀ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੇ ਠੋਸ ਕਦਮ ਪੇਸ਼ ਕਰਨ ਅਤੇ ਬਹੁਗਿਣਤੀ ਨੂੰ ਮੰਨਣਯੋਗ ਭਰੋਸਾ ਦੇਣ ’ਚ ਪਿੱਛੇ ਰਹੀ ਜਦਕਿ ਲੇਬਰ ਪਾਰਟੀ ਵੱਲੋਂ ਐਂਥਨੀ ਐਲਬਨੀਜ਼ ਦੀ ਪ੍ਰਚਾਰ ਮੁਹਿੰਮ ਲੋਕਾਂ ਲਈ ਵੱਡੇ ਵਿੱਤੀ ਰਾਹਤ ਐਲਾਨਾਂ ਨਾਲ ਇਹ ਪੱਖ ਮਜ਼ਬੂਤੀ ਨਾਲ ਰੱਖਦੀ ਰਹੀ ਕਿ ਚਲਦੀਆਂ ਸਹੂਲਤਾਂ ਜਾਰੀ ਰੱਖਣ ਲਈ ਸਰਕਾਰ ਦੀ ਦੂਜੀ ਪਾਰੀ ਲਾਜ਼ਮੀ ਹੈ।

ਲੇਬਰ ਪਾਰਟੀ ਇਨ੍ਹਾਂ ਚੋਣਾਂ ‘ਚ ਵਿੱਤੋਂ ਬਾਹਰ ਹੋਏ ਘਰਾਂ ਨੂੰ ਪਰਿਵਾਰਾਂ ਦੀ ਪਹੁੰਚ ‘ਚ ਕਰਨ ਲਈ ਅਰਬਾਂ ਡਾਲਰਾਂ ਦੀ ਰਾਹਤ ਦਾ ਐਲਾਨ ਕਰ ਚੁੱਕੀ ਹੈ। ਇਸੇ ਤਰ੍ਹਾਂ ਮੁੱਢਲੀਆਂ ਸਿਹਤ ਸਹੂਲਤਾਂ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਲਈ ਟੈਕਸ ਰਾਹਤ ਦੇ ਐਲਾਨ ਇਨ੍ਹਾਂ ਨਤੀਜਿਆਂ ਪਿਛਲਾ ਮੁੱਖ ਕਾਰਨ ਰਹੇ ਹਨ।

ਇਸੇ ਤਰ੍ਹਾਂ ਲਿਬਰਲ ਪਾਰਟੀ ਵੱਲੋਂ ਮੁਲਕ ਦੇ ਅਰਥਚਾਰੇ ਨੂੰ ਕਟੌਤੀਆਂ ਤੇ ਸਖਤੀ ਨਾਲ ਮਜ਼ਬੂਤ ਕਰਨ ਦੇ ਐਲਾਨ ਲੋਕਾਂ ਨੂੰ ਪ੍ਰਭਾਵਿਤ ਕਰਨੋਂ ਅਸਮਰੱਥ ਰਹੇ।

ਲੇਬਰ ਪਾਰਟੀ ਨੇ ਇਸ ਵਾਰ ਲਿਬਰਲ ਪਾਰਟੀ ਦੀਆਂ ਕਈ ਜੱਦੀ ਸੀਟਾਂ ‘ਤੇ ਜਿੱਤ ਕਰਵਾਈ ਹੈ। ਦੱਸਣਯੋਗ ਹੈ ਕਿ 150 ਸੀਟਾਂ ਦੀ ਸੰਸਦ ‘ਚ ਜਿੱਤਣ ਲਈ 76 ਸੀਟਾਂ ਚਾਹੀਦੀਆਂ ਸਨ ਅਤੇ ਲੇਬਰ ਨੇ 85 ਸੀਟਾਂ ‘ਤੇ ਜਿੱਤ ਦਰਜ ਕਰਵਾਈ ਹੈ ।

LEAVE A REPLY

Please enter your comment!
Please enter your name here