spot_imgspot_imgspot_imgspot_img

ਦੇਸ਼ ਦੇ 244 ਜ਼ਿਲ੍ਹਿਆਂ, ਪੰਜਾਬ ਸਮੇਤ 20 ਜ਼ਿਲ੍ਹਿਆਂ ਵਿਚ ਹੋਵੇਗੀ ਮੌਕ ਡ੍ਰਿਲ

Date:

ਦੇਸ਼ ਦੇ 244 ਜ਼ਿਲ੍ਹਿਆਂ, ਪੰਜਾਬ ਸਮੇਤ 20 ਜ਼ਿਲ੍ਹਿਆਂ ਵਿਚ ਹੋਵੇਗੀ ਮੌਕ ਡ੍ਰਿਲ

ਭਾਰਤ-ਪਾਕਿ ਤਨਾਅ ਤੋਂ ਬਾਅਦ ਖਤਰੇ ਦੌਰਾਨ ਦਰਪੇਸ਼ ਚੁਣੌਤੀਆਂ ਲਈ ਹੋ ਰਹੀ ਮੌਕ ਡਿ੍ਰਲ

ਚੰਡੀਗੜ੍ਹ :ਭਾਰਤ ਸਰਕਾਰ ਵੱਲੋਂ ਸਿਵਲ ਰੱਖਿਆ ਦਾ ਮੁਲਾਂਕਣ ਕਰਨ ਲਈ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦੇ ਹੁਕਮ ਦਿੱਤੇ ਹਨ। ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿੱਚ ਸੁਰੱਖਿਆ ਸਖ਼ਤ ਕਰਨ ਦੀ ਕਾਰਵਾਈ ਤਹਿਤ ਲਿਆ ਗਿਆ ਹੈ।

ਮੌਕ ਡਿ੍ਰਲ ਅਨੁਸਾਰ ਆਰਮੀ ਵਾਲੇ ਸਬੰਧਤ ਥਾਂ ਉਤੇ ਨਕਲ ਵਜੋਂ ਜੰਗ ਵਰਗੀ ਸਥਿਤੀ ਸਿਰਜ ਸਕਦੇ ਹਨ, ਅਤੇ ਕੁਝ ਖੇਤਰਾਂ ਵਿੱਚ ਅਸਥਾਈ ਤੌਰ ’ਤੇ ਬਿਜਲੀ ਬੰਦ ਹੋ ਸਕਦੀ ਹੈ ਜਾਂ ਸੰਚਾਰ ਵਿਘਨ ਪੈ ਸਕਦੇ ਹਨ। ਇਸ ਵਿੱਚ ਇਮਾਰਤਾਂ ਨੂੰ ਖਾਲੀ ਕਰਵਾਉਣਾ, ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਜਾਂ ਲੌਕਡਾਊਨ ਪ੍ਰੋਟੋਕੋਲ ਦੀ ਪਾਲਣਾ ਕਰਨ ਵਰਗੀਆਂ ਗਤੀਵਿਧੀਆਂ ਵੀ ਸ਼ਾਮਲ ਹੋ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ1971 ਤੋਂ ਬਾਅਦ ਆਪਣੀ ਕਿਸਮ ਦੀ ਪਹਿਲੀ ਮਸ਼ਕ ਹੈ। ਉਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਸੀ। ਇੱਕ ਮੌਕ ਡਰਿੱਲ ਇੱਕ ਅਭਿਆਸ ਕਾਰਜ ਹੈ ਜੋ ਐਮਰਜੈਂਸੀ ਦੀ ਨਕਲ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਲੋਕ ਇੱਕ ਕਾਬੂਸ਼ੁਦਾ ਅਤੇ ਸੁਰੱਖਿਅਤ ਵਾਤਾਵਰਨ ਵਿੱਚ ਆਪਣੇ ਜਵਾਬਾਂ ਦੀ ਰਿਹਰਸਲ ਕਰ ਸਕਦੇ ਹਨ। ਇਸਦਾ ਉਦੇਸ਼ ਅਸਲ ਐਮਰਜੈਂਸੀ ਦੀ ਸਥਿਤੀ ਵਿੱਚ ਜਨਤਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਅਤੇ ਕਾਰਵਾਈਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਨਾ ਹੈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਮੇਤ 244 ਜ਼ਿਲ੍ਹਿਆਂ ਵਿੱਚ ਡ੍ਰਿਲ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਫਿਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਟਿਆਲਾ, ਪਠਾਨਕੋਟ, ਬਰਨਾਲਾ ਅਤੇ ਮੁਹਾਲੀ ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੌਕ ਡ੍ਰਿਲ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ।

ਚੀਮਾ ਨੇ ਕਿਹਾ ਕਿ ਮੌਕ ਡ੍ਰਿਲ ਮਸ਼ਕਾਂ ਦੌਰਾਨ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਚੀਮਾ ਨੇ ਕਿਹਾ ਕਿ ਅਜਿਹੀ ਡ੍ਰਿਲ ਦਾ ਉਦੇਸ਼ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਲੋੜੀਂਦੀਆਂ ਚੌਕਸੀਆਂ ਵਰਤਣਾ ਹੈ।

ਪੰਜਾਬ ਵਿਖੇ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਮੌਕ ਡ੍ਰਿਲ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ, ਮੰਗਲਵਾਰ ਸ਼ਾਮ 7 ਵਜੇ ਤੋਂ 7:15 ਵਜੇ ਤੱਕ ਸ਼ਹਿਰ ਅਤੇ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ ਛੇ ਸਿਵਲ ਡਿਫੈਂਸ ਸਾਇਰਨ ਵਜਾਏ ਜਾਣਗੇ। ਉਨ੍ਹਾਂ ਕਿਹਾ, “ਇਹ ਸਾਇਰਨ 7 ਮਈ ਦੇ ਮੌਕ ਡ੍ਰਿਲ ਦੀ ਤਿਆਰੀ ਲਈ ਵਜਾਏ ਜਾਣਗੇ।” ਬੁੱਧਵਾਰ ਰਾਤ 9 ਵਜੇ ਤੋਂ 9:30 ਵਜੇ ਤੱਕ ਬਲੈਕਆਊਟ ਰਿਹਰਸਲ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਗਸ਼ਤ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।

ਦੱਸਣਯੋਗ ਹੈ ਕਿ ਮੌਕ ਡਿ੍ਰਲ ਦੌਰਾਨ ਪੁਲੀਸ, ਸਿਵਲ ਡਿਫੈਂਸ ਕਰਮਚਾਰੀਆਂ ਜਾਂ ਵਲੰਟੀਅਰਾਂ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ। ਇਹ ਮਸ਼ਕਾਂ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ, ਜਿਹੜੀਆਂ ਅਸਲ ਐਮਰਜੈਂਸੀ ਦੌਰਾਨ ਤਿਆਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੀਆਂ। ਇਸ ਸਦਕਾ ਅਧਿਕਾਰੀ ਅਜਿਹੀਆਂ ਸਥਿਤੀਆਂ ਵਿੱਚ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਸਮੀਖਿਆ ਕਰ ਸਕਣਗੇ ਅਤੇ ਸੰਭਵ ਉਪਾਅ ਕਰਨ ਦੇ ਨਾਲ ਹੀ ਲੋੜੀਂਦੇ ਕਦਮ ਚੁੱਕ ਸਕਣਗੇ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਵੇਗੀ

ਐਸ.ਜੀ.ਪੀ.ਸੀ. ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ...

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ

ਹੁਣ ਇੰਗਲੈਡ ਵੱਲੋਂ ਵੀ ਪਰਵਾਸੀਆਂ ’ਤੇ ਹੋਵੇਗੀ ਸਖ਼ਤੀ ਲੰਡਨ :...

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ ਲਗਜ਼ਰੀ ਜਹਾਜ਼, 

ਕਤਰ ਟਰੰਪ ਨੂੰ ਤੋਹਫੇ ਵਜੋਂ ਦੇਵੇਗਾ 3400 ਕਰੋੜ ਦਾ...