ਆਖਿਰ ‘ਆਪ੍ਰੇਸ਼ਨ ਸਿੰਦੂਰ’ ਹੀ ਕਿਉਂ ਰੱਖਿਆ ਗਿਆ ਇਸ ਸਰਜੀਕਲ ਸਟਰਾਈਕ ਦਾ ਨਾਮ

ਆਖਿਰ ‘ਆਪ੍ਰੇਸ਼ਨ ਸਿੰਦੂਰ’ ਹੀ ਕਿਉਂ ਰੱਖਿਆ ਗਿਆ ਇਸ ਸਰਜੀਕਲ ਸਟਰਾਈਕ ਦਾ ਨਾਮ

0
91

ਆਖਿਰ ‘ਆਪ੍ਰੇਸ਼ਨ ਸਿੰਦੂਰ’ ਹੀ ਕਿਉਂ ਰੱਖਿਆ ਗਿਆ ਇਸ ਸਰਜੀਕਲ ਸਟਰਾਈਕ ਦਾ ਨਾਮ

ਚੰਡੀਗੜ੍ਹ : 22 ਅਪਰੈਲ ਨੂੰ ਜੰਮੂ-ਕਸ਼ਮੀਰ ਵਿਚ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਹੋਏ ਭਿਆਨਕ ਅਤਿਵਾਦੀ ਹਮਲੇ ਵਿਚ 26 ਬੇਕਸੂਰ ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਸੋਗ ਦੀ ਲਹਿਰ ਫੈਲ ਗਈ, ਇਹ ਉਨ੍ਹਾਂ ਔਰਤਾਂ ਲਈ ਸਭ ਤੋਂ ਵੱਧ ਦਰਦ ਭਰਿਆ ਸੀ ਜਿਨ੍ਹਾਂ ਦੇ ਸੁਹਾਗ ਵਿਛੜ ਗਏ। ਇਸੇ ਲਈ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਅਤੇ ਪੀਓਕੇ ’ਚ ਕੀਤੇ ਗਏ ਮਿਜ਼ਾਈਲ ਹਮਲਿਆਂ ਨੂੰ ਇਹ ਨਾਮ “ਆਪ੍ਰੇਸ਼ਨ ਸਿੰਦੂਰ’’ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਨਾਮ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ। ਇਹ ਨਾਮ ਉਨ੍ਹਾਂ ਔਰਤਾਂ ਦੇ ਦੁੱਖ ਦਾ ਪ੍ਰਤੀਕ ਹੈ, ਜਿਨ੍ਹਾਂ ਦੀ ਦਾ ਸਿੰਦੂਰ ਮਿਟਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਤੋਂ ਬਾਅਦ ਸਾਫ਼ ਆਖਿਆ, ‘‘ਅਤਿਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।’’ ਹੁਣ, ਭਾਰਤ ਨੇ ਉਸ ਵਾਅਦੇ ਨੂੰ “ਆਪ੍ਰੇਸ਼ਨ ਸਿੰਦੂਰ’’”ਰਾਹੀਂ ਪੂਰਾ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਇਸ ਸਰਜੀਕਲ ਮਿਜ਼ਾਈਲ ਸਟ੍ਰਾਈਕ ਵਿਚ ਲਸ਼ਕਰ-ਏ-ਤਈਬਾ ਦੇ 62 ਤੋਂ ਵੱਧ ਅਤਿਵਾਦੀ ਅਤੇ ਉਨ੍ਹਾਂ ਦੇ ਹੈਂਡਲਰ ਮਾਰੇ ਗਏ। ਸਰੋਤਾਂ ਅਨੁਸਾਰ ਇਹ ਗਿਣਤੀ ਹੋਰ ਵਧ ਸਕਦੀ ਹੈ।

ਇਸ ਸਰਜੀਕਲ ਸਟਰਾਈਕਲ ਨਾਲ ਭਾਰਤ ਨੇ ਇਹ ਸਪੱਸ਼ਟ ਕੀਤਾ ਹੈ ਕਿ ਜੋ ਵੀ ਦੇਸ਼ ਦੀਆਂ ਧੀਆਂ ਦਾ ਸਿੰਦੂਰ ਉਜਾੜਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਮਿੱਟਾ ਦਿੱਤਾ ਜਾਵੇਗਾ। ਭਾਰਤੀ ਫੌਜ ਦੀ ਇਹ ਕਾਰਵਾਈ ਸਿਰਫ਼ ਇਕ ਜਵਾਬ ਨਹੀਂ, ਸਗੋਂ ਇੱਕ ਸਖ਼ਤ ਚੇਤਾਵਨੀ ਹੈ।

LEAVE A REPLY

Please enter your comment!
Please enter your name here