ਅਸੀਂ ਤਾਂ ਸਿਰਫ਼ ਜਵਾਬ ਦੇ ਰਹੇ ਹਾਂ: ਭਾਰਤ

ਅਸੀਂ ਤਾਂ ਸਿਰਫ਼ ਜਵਾਬ ਦੇ ਰਹੇ ਹਾਂ: ਭਾਰਤ

0
100

ਅਸੀਂ ਤਾਂ ਸਿਰਫ਼ ਜਵਾਬ ਦੇ ਰਹੇ ਹਾਂ: ਭਾਰਤ

ਨਵੀਂ ਦਿੱਲੀ : ਪਹਿਲਗਾਮ ਅੱਤਵਾਦੀ ਹਮਲਾ ਦਾ ਪਾਕਿਸਤਾਨ ਨੂੰ ਸਿੱਧਾ ਜਵਾਬ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਰਦਿਆਂ ਕਿਹਾ ਕਿ ਭਾਰਤ ਦਾ ਇਰਾਦਾ ਮਾਮਲਿਆਂ ਨੂੰ ਵਧਾਉਣਾ ਨਹੀਂ ਹੈ ਅਤੇ ਸਿਰਫ਼ ਭੜਕਾਹਟ ਦਾ ਜਵਾਬ ਦੇ ਰਿਹਾ ਹੈ। “ਪਾਕਿਸਤਾਨ 22 ਅਪਰੈਲ ਨੂੰ ਤਣਾਅ ਤੇ ਭੜਕਾਹਟ ਵਧਾਈ, ਅਸੀਂ ਸਿਰਫ਼ ਵਾਧੇ ਦਾ ਜਵਾਬ ਦੇ ਰਹੇ ਹਾਂ। ਜੇ ਹੋਰ ਟਕਰਾਅ ਵਧਾਇਆ ਜਾਂਦਾਾ ਹੈ, ਤਾਂ ਜਵਾਬ ਢੁਕਵੇਂ ਖੇਤਰ ਵਿੱਚ ਹੋਵੇਗਾ।”

ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪਹਿਲਗਾਮ ਬਾਰੇ ਗੱਲਬਾਤ ਚੱਲ ਰਹੀ ਸੀ, ਤਾਂ ਪਾਕਿਸਤਾਨ ਨੇ ਟੀਆਰਐਫ (ਦਿ ਰੇਸਿਸਟੈਂਸ ਫਰੰਟ) ਦੀ ਭੂਮਿਕਾ ਦੀ ਗੱਲ ਦਾ ਵਿਰੋਧ ਕੀਤਾ ਸੀ।

ਦੁਨੀਆਂ ਭਰ ਵਿੱਚ ਅੱਤਵਾਦ ਦੇ ਕੇਂਦਰ ਵਜੋਂ ਪਾਕਿਸਤਾਨ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ, “ਮੈਨੂੰ ਚੇਤੇ ਕਰਾਉਣ ਦੀ ਜ਼ਰੂਰਤ ਨਹੀਂ ਹੈ ਕਿ ਓਸਾਮਾ ਬਿਨ ਲਾਦਿਨ ਕਿੱਥੇ ਮਿਲਿਆ ਸੀ ਅਤੇ ਉਸਨੂੰ ਕਿਸ ਨੇ ਸ਼ਹੀਦ ਕਿਹਾ ਸੀ… ਪਾਕਿਸਤਾਨ ਵੱਡੀ ਗਿਣਤੀ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦਾ ਘਰ ਵੀ ਹੈ ਅਤੇ ਕਈ ਦੇਸ਼ਾਂ ਦੁਆਰਾ ਪਾਬੰਦੀਸ਼ੁਦਾ ਅੱਤਵਾਦੀਆਂ ਦਾ ਵੀ ਘਰ ਹੈ। ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਉਸ ਦੀ ਕਾਇਰਤਾ ਹੈ।

LEAVE A REPLY

Please enter your comment!
Please enter your name here