ਟਕਰਾਅ ਵੀ ਹਿਮਾਕਤ ਦਾ ਸਖ਼ਤੀ ਨਾਲ ਜਵਾਬ ਦੇਵਾਂਗੇ: ਭਾਰਤ

ਟਕਰਾਅ ਵੀ ਹਿਮਾਕਤ ਦਾ ਸਖ਼ਤੀ ਨਾਲ ਜਵਾਬ ਦੇਵਾਂਗੇ: ਭਾਰਤ

0
70

ਟਕਰਾਅ ਵੀ ਹਿਮਾਕਤ ਦਾ ਸਖ਼ਤੀ ਨਾਲ ਜਵਾਬ ਦੇਵਾਂਗੇ: ਭਾਰਤ

ਨਵੀਂ ਦਿੱਲੀ : ਪਾਕਿਸਤਾਨ ਵੱਲੋਂ ਜੰਮੂ ’ਤੇ ਦਾਗੀਆਂ ਗਈਆਂ ਅੱਠ ਮਿਜ਼ਾਈਲਾਂ ਨੂੰ ਬੇਅਸਰ ਕੀਤੇ ਜਾਣ ਦਰਮਿਆਨ ਭਾਰਤ ਨੇ ਅਮਰੀਕਾ ਨੂੰ ਕਿਹਾ ਕਿ ਉਹ ਟਕਰਾਅ ਵਧਾਉਣ ਦੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਸਖ਼ਤੀ ਨਾਲ ਜਵਾਬ ਦੇਵੇਗਾ।

ਵਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਕੀਤੀ ਅਤੇ ਕਿਹਾ, ‘‘ਅਤਿਵਾਦ ਵਿਰੁੱਧ ਲੜਾਈ ਵਿੱਚ ਭਾਰਤ ਨਾਲ ਕੰਮ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਦੀ ਦਿਲੋਂ ਕਦਰ ਕਰਦੇ ਹਾਂ।’’ ਜੈਸ਼ੰਕਰ ਨੇ ਸਰਹੱਦ ਪਾਰ ਅਤਿਵਾਦ ਪ੍ਰਤੀ ਭਾਰਤ ਦੇ ਨਿਸ਼ਾਨਾਬੱਧ ਅਤੇ ਨਪੇ ਤੁਲੇ ਜਵਾਬ ਨੂੰ ਉਜਾਗਰ ਕੀਤਾ। ਜੈਸ਼ੰਕਰ ਨੇ ਕਿਹਾ, ‘‘ਟਕਰਾਅ ਵਧਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ।’’ ਭਾਰਤ ਨੇ ਅੱਜ ਪਾਕਿਸਤਾਨ ਵੱਲੋਂ ਜੰਮੂ ’ਤੇ ਦਾਗੀਆਂ ਗਈਆਂ ਅੱਠ ਮਿਜ਼ਾਈਲਾਂ ਨੂੰ ਬੇਅਸਰ ਕਰ ਦਿੱਤਾ।

LEAVE A REPLY

Please enter your comment!
Please enter your name here