ਕਿਸੇ ਵੀ ਅਤਿਵਾਦੀ ਕਾਰੇ ਨੂੰ ਭਾਰਤ ਵਿਰੁੱਧ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ: ਸਰਕਾਰੀ ਸੂਤਰ

ਕਿਸੇ ਵੀ ਅਤਿਵਾਦੀ ਕਾਰੇ ਨੂੰ ਭਾਰਤ ਵਿਰੁੱਧ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ: ਸਰਕਾਰੀ ਸੂਤਰ

0
119
  1. ਕਿਸੇ ਵੀ ਅਤਿਵਾਦੀ ਕਾਰੇ ਨੂੰ ਭਾਰਤ ਵਿਰੁੱਧ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ: ਸਰਕਾਰੀ ਸੂਤਰ
  2. ਨਵੀਂ ਦਿੱਲੀ : ਭਾਵੇਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧਬੰਦੀ ਦਾ ਐਲਾਨ ਹੋ ਚੁੱਕਾ ਹੈ, ਪਰ ਭਾਰਤ ਦੇ ਸਰਕਾਰੀ ਸੂਰਤਾਂ ਨੇ ਕਿਹਾ ਹੈ ਕਿ ਭਾਰਤ ਵਿਚ ਭਵਿੱਖ ’ਚ ਹੋਣ ਵਾਲੇ ਅਤਿਵਾਦੀ ਕਾਰੇ/ਹਮਲੇ ਨੂੰ ਦੇਸ਼ ਵਿਰੁੱਧ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਜਵਾਬ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤਿਵਾਦੀ ਘਟਨਾਵਾਂ ਵਿਰੁੱਧ ਲਾਲ ਲਕੀਰਾਂ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਅਤੇ ਦੋਸ਼ੀਆਂ/ਸਾਜ਼ਿਸ਼ਕਾਰਾਂ ਨੂੰ ਸਖ਼ਤੀ ਨਾਲ ਜਵਾਬ ਦੇਣ ਦੇ ਆਪਣੇ ਇਰਾਦੇ ਨੂੰ ਸਪੱਸ਼ਟ ਕਰਦੀ ਹੈ।
  3. ਇਸ ਨੂੰ ਪਾਕਿਸਤਾਨ ਨੂੰ ਇਕ ਸੰਦੇਸ਼ ਵਜੋਂ ਦੇਖਿਆ ਜਾਂਦਾ ਹੈ, ਜੋ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਵੱਖ-ਵੱਖ ਅਤਿਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਹੈ।
  4. ਇਹ ਫੈਸਲਾ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਟਕਰਾਅ ਦੇ ਵਿਚਕਾਰ ਆਇਆ ਹੈ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ।

LEAVE A REPLY

Please enter your comment!
Please enter your name here