ਚੀਨ ਅਤੇ ਅਮਰੀਕਾ ਦੌਰਾਨ ਤਲਖੀ ਘੱਟਣ ਦੇ ਆਸਾਰ
ਦੋਹਾਂ ਨੇ ਇਕ-ਦੂਜੇ ’ਤੇ ਟੈਕਸ ਘਟਾਇਆ
ਜਨੇਵਾ : ਚੀਨ ਅਤੇ ਅਮਰੀਕਾ ਦੌਰਾਨ ਤਲਖੀ ਘੱਟਣ ਦੇ ਆਸਾਰ ਹਨ ਦਿਖਾਈ ਦੇਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਚੀਨ ਨੇ ਇਕ ਦੂਜੇ ’ਤੇ ਟੈਕਸ ਘਟਾ ਦਿੱਤਾ ਹੈ ਤੇ ਉਹ ਇਕ-ਦੂਜੇ ’ਤੇ ਲਾਏ ਵਾਧੂ ਟੈਕਸਾਂ ’ਚੋਂ ਜ਼ਿਆਦਾਤਰ ’ਤੇ 90 ਦਿਨਾਂ ਦੀ ਰੋਕ ਲਗਾਉਣ ਲਈ ਸਹਿਮਤ ਹੋ ਗਏ ਹਨ। ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਕਿਹਾ ਕਿ ਅਮਰੀਕਾ ਨੇ ਚੀਨੀ ਵਸਤਾਂ ’ਤੇ 145 ਫ਼ੀਸਦ ਟੈਕਸ ਨੂੰ ਘਟਾ ਕੇ 30 ਫ਼ੀਸਦ ਕਰਨ ਜਦਕਿ ਚੀਨ ਨੇ ਅਮਰੀਕੀ ਵਸਤਾਂ ’ਤੇ ਟੈਕਸ ਘਟਾ ਕੇ 10 ਫ਼ੀਸਦ ਕਰਨ ’ਤੇ ਸਹਿਮਤੀ ਜਤਾਈ ਹੈ। ਇਹ ਐਲਾਨ ਜਨੇਵਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਟੈਕਸਾਂ ’ਚ ਕਟੌਤੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਆਪਣੇ ਵਪਾਰਕ ਮੁੱਦਿਆਂ ’ਤੇ ਚਰਚਾ ਜਾਰੀ ਰੱਖਣ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਚੀਨ ਨੇ ਆਸ ਜਤਾਈ ਕਿ ਅਮਰੀਕਾ ਇਕਪਾਸੜ ਟੈਕਸ ਵਿਚ ਵਾਧਾ ਨਹੀਂ ਕਰੇਗਾ। ਇਸ ਤਰ੍ਹਾਂ ਦੀਆਂ ਸ਼ੁਰੂਆਤ ਨਾਲ ਦੋਹਾਂ ਦੇਸ਼ਾਂ ਦੇ ਸੰਬੰਧ ਚੰਗੇ ਹੋਣ ਦੀ ਆਸ ਹੈ।
