ਹੁਣ ਵਿਰਾਟ ਕੋਹਲੀ ਟੈਸਟ ਮੈਚ ਨਹੀਂ ਖੇਲ੍ਹਣਗੇ।

ਹੁਣ ਵਿਰਾਟ ਕੋਹਲੀ ਟੈਸਟ ਮੈਚ ਨਹੀਂ ਖੇਲ੍ਹਣਗੇ।

0
157

ਹੁਣ ਵਿਰਾਟ ਕੋਹਲੀ ਟੈਸਟ ਮੈਚ ਨਹੀਂ ਖੇਲ੍ਹਣਗੇ।

ਨਵੀਂ ਦਿੱਲੀ : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ(36) ਨੇ ਸੋਮਵਾਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੋਹਲੀ ਨੇ ਭਾਰਤ ਲਈ 123 ਟੈਸਟ ਮੈਚ ਖੇਡੇ ਤੇ ਇਸ ਦੌਰਾਨ 46.85 ਦੀ ਔਸਤ ਨਾਲ 30 ਸੈਂਕੜੇ ਲਗਾ ਕੇ 9230 ਦੌੜਾਂ ਬਣਾਈਆਂ। ਉਹ ਹੁਣ ਸਿਰਫ਼ ਇੱਕ ਰੋਜ਼ਾ ਮੈਚਾਂ ਵਿੱਚ ਹੀ ਖੇਡੇਗਾ। ਕੋਹਲੀ ਪਿਛਲੇ ਸਾਲ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈ ਚੁੱਕਾ ਹੈ।

ਕੋਹਲੀ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵਿਚ ਕਿਹਾ, ‘‘ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਬੈਗੀ ਬਲੂ ਪਹਿਨੇ ਨੂੰ 14 ਸਾਲ ਹੋ ਗਏ ਹਨ। ਇਮਾਨਦਾਰੀ ਨਾਲ ਕਹਾਂ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫ਼ਰ ’ਤੇ ਲੈ ਜਾਵੇਗਾ। ਇਸ ਨੇ ਮੈਨੂੰ ਪਰਖਿਆ ਹੈ, ਮੈਨੂੰ ਆਕਾਰ ਦਿੱਤਾ ਹੈ, ਅਤੇ ਮੈਨੂੰ ਉਹ ਸਬਕ ਸਿਖਾਏ ਹਨ ਜੋ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ ਤੇ ਨਿਭਾਵਾਂਗਾ।’

LEAVE A REPLY

Please enter your comment!
Please enter your name here