ਅੰਮ੍ਰਿਤਸਰ ਹਵਾਈ ਅੱਡਾ ਮੁੜ ਚਾਲੂ
ਅੰਮ੍ਰਿਤਸਰ :ਪੰਜਾਬੀਆਂ ਲਈ ਇਹ ਖਬਰ ਬਹੁਤ ਰਾਹਤ ਲੈ ਕੇ ਆਈ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਏਅਰਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ 32 ਹਵਾਈ ਅੱਡਿਆਂ ਨੂੰ 15 ਮਈ ਤੱਕ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਜੰਗਬੰਦੀ ਤੋਂ ਬਾਅਦ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਹਵਾਈ ਅੱਡਾ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਹਵਾਈ ਕੰਪਨੀ ਇੰਡੀਗੋ ਵੱਲੋਂ ਅੰਮ੍ਰਿਤਸਰ ਦਿੱਲੀ ਅਤੇ ਦਿੱਲੀ ਅੰਮ੍ਰਿਤਸਰ ਵਿਚਾਲੇ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਪੰਜਾਬ ਪਹੁੰਚਣ ਵਾਲੇ ਲੋਕਾਂ ਜਿਨ੍ਹਾਂ ਇਥੇ ਦੀ ਬੂਕਿੰਗ ਕਰਵਾਈ ਹੋਈ ਸੀ ਨੇ ਰਾਹਤ ਦਾ ਸਾਹ ਲਿਆ ਹੈ।
