ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਕਯਾ’: ਕਾਂਗਰਸ ਨੇ ਕੱਸਿਆ ਤਨਜ਼

ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਕਯਾ’: ਕਾਂਗਰਸ ਨੇ ਕੱਸਿਆ ਤਨਜ਼

0
277

‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਕਯਾ’: ਕਾਂਗਰਸ ਨੇ ਕੱਸਿਆ ਤਨਜ਼

ਨਵੀਂ ਦਿੱਲੀ : ‘ਅਮਰੀਕੀ ਪਾਪਾ ਨੇ ਵਾਰ ਰੁਕਵਾ ਦੀ ਹੈ ਕਯਾ?’ ਇਹ ਤੰਨਜ਼ ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਗੀ’ ਦਾ ਮੁੜ ਦਾਅਵਾ ਕਰਦਿਆਂ ਕੀਤਾ। ਕਾਂਗਰਸ ਦਾ ਕਹਿਣਾ ਹੈ ਕਿ ਟਰੰਪ ਨੇ ਸਾਊਦੀ ਅਰਬ ਵਿਚ ਮੰਗਲਵਾਰ ਨੂੰ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਈ ਹੈ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਹੁਣ ਮੰਗਲਵਾਰ ਨੂੰ ਸਾਊਦੀ ਅਰਬ ਵਿਚ ਜਨਤਕ ਪ੍ਰੋਗਰਾਮ ਦੌਰਾਨ ਅਮਰੀਕੀ ਸਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਪਾਬੰਦੀਆਂ ਤੇ ਵਪਾਰਕ ਸੌਦਿਆਂ ਦਾ ਲਾਲਚ ਤੇ ਧਮਕੀ ਦਾ ਇਸਤੇਮਾਲ ਕਰਕੇ ਭਾਰਤ ਨੂੰ ਗੋਲੀਬੰਦੀ ਲਈ ਮਜਬੂਰ ਤੇ ਬਲੈਕਮੇਲ ਕੀਤਾ।

ਰਮੇਸ਼ ਨੇ ਸਵਾਲ ਕੀਤਾ, ‘‘ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ, ਜੋ ਆਮ ਤੌਰ ’ਤੇ ਬਹੁਤ ਹੀ ਖੁੱਲ੍ਹ ਕੇ ਗੱਲ ਕਰਦੇ ਹਨ, ਇਸ ਖੁਲਾਸੇ ਬਾਰੇ ਕੀ ਕਹਿਣਗੇ? ਕੀ ਉਨ੍ਹਾਂ ਭਾਰਤ ਦੇ ਸੁਰੱਖਿਆ ਹਿੱਤਾਂ ਨੂੰ ਅਮਰੀਕੀ ਦਬਾਅ ਅੱਗੇ ਗਿਰਵੀ ਰੱਖ ਦਿੱਤਾ ਹੈ?’’ ਰਮੇਸ਼ ਨੇ ਤਨਜ਼ ਕਸਦਿਆਂ ਕਿਹਾ, ‘‘ਕੀ ਅਮਰੀਕੀ ਪਾਪਾ ਨੇ ਹਮਲਾ ਰੋਕ ਦਿੱਤਾ ਸੀ?’ ਭਾਵੇਂ ਕਿ ਇਸ ਬਾਰੇ ਅਜੇ ਭਾਜਪਾ ਨੇ ਜਵਾਬ ਨਹੀਂ ਦਿੱਤਾ ਹੈ, ਪਰ ਲੋਕਾਂ ਵਿੱਚ ਇਸ ਤਨਜ਼ ਨੂੰ ਲੈ ਕੇ ਕਾਫੀ ਚਰਚਾ ਹੈ।

LEAVE A REPLY

Please enter your comment!
Please enter your name here