ਗੋਲੀਬਾਰੀ ਮਗਰੋਂ ਗੈਂਗਸਟਰ ਗਿ੍ਰਫਤਾਰ
ਮਹਿਲ ਕਲਾਂ : ਸਥਾਨਕ ਪਿੰਡ ਟੱਲੇਵਾਲ ਵਿੱਚ ਪੁਲਿਸ ਅਤੇ ਗੈਂਗਸਟਰ ਦਰਮਿਆਨ ਮੁਕਾਬਲੇ ਦੀ ਖਬਰ ਆਈ ਹੈ। ਦੁਵੱਲੀ ਫਾਇਰਿੰਗ ’ਚ ਪੁਲੀਸ ਨੇ ਗੈਂਗਸਟਰ ਨੂੰ ਕਾਬੂ ਕਰ ਲਿਆ। ਨਾਕੇ ਦੌਰਾਨ ਬਗ਼ੈਰ ਨੰਬਰ ਪਲੇਟ ਤੋਂ ਪਲਟੀਨਾ ਮੋਟਰਸਾਈਕਲ ਨੂੰ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲਲ ਸਵਾਰ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਪੁਲੀਸ ਵਲੋਂ ਵੀ ਗੋਲੀ ਚਲਾਈ ਗਈ ਅਤੇ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ ਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਰਕਾਰੀ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਹਿਲ ਖ਼ੁਰਦ ਨਿਵਾਸੀ ਲਵਪ੍ਰੀਤ ਸਿੰਘ ਉਰਫ਼ ਜੈਂਡੂ ਵਜੋਂ ਹੋਈ ਹੈ, ਜੋ ਨਾਮੀ ਗੈਂਗਸਟਰ ਹੈ ਅਤੇ ਇਸ ਖ਼ਿਲਾਫ਼ ਬਰਨਾਲਾ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਲੁੱਟ-ਖੋਹ, ਇਰਾਦਾ ਕਤਲ ਅਤੇ ਫ਼ਿਰੌਤੀ ਦੇ ਕੇਸ ਦਰਜ ਹਨ। ਇਹ ਗੈਂਗਸਟਰ ਗਰੁੱਪ ਦਾ ਮੈਂਬਰ ਹੈ ਅਤੇ ਮੋਗਾ ਜ਼ਿਲ੍ਹੇ ਦੇ ਕੇਸ ਵਿੱਚ ਭਗੌੜਾ ਹੈ। ਮੁਲਜ਼ਮ ਤੋਂ ਇੱਕ ਗੈਰ ਲਾਇਸੈਂਸੀ 30 ਬੋਰ ਦਾ ਪਿਸਤੌਲ ਸੀ।
