ਚੀਨ ’ਚ ਪੰਜ ਦੇਸ਼ ਹੁਣ ਵੀਜ਼ਾ ਮੁਕਤ ਦਾਖਲਾ ਕਰ ਸਕਣਗੇ
ਬ੍ਰਾਜ਼ੀਲ, ਅਰਜਨਟੀਨਾ, ਚਿਲੀ, ਪੇਰੂ ਤੇ ਉਰੂਗਵੇ ਦੇ ਲੋਕਾਂ ਨੂੰ ਮਿਲੀ ਸਹੂਲਤ
ਪੇਈਚਿੰਗ : ਚੀਨ ਵੱਲੋਂ ਪਹਿਲੀ ਜੂਨ ਤੋਂ ਬ੍ਰਾਜ਼ੀਲ, ਅਰਜਨਟੀਨਾ, ਚਿਲੀ, ਪੇਰੂ ਅਤੇ ਉਰੂਗਵੇ ਵਾਸੀਆਂ ਨੂੰ ਇੱਕ ਸਾਲ ਲਈ ਵੀਜ਼ਾ ਮੁਕਤ ਦਾਖਲਾ ਦਿੱਤਾ ਜਾਵੇਗਾ। ਇਹ ਜਾਣਕਾਰੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਹ ਐਲਾਨ ਇਸ ਹਫਤੇ ਦੇ ਸ਼ੁਰੂ ਵਿੱਚ ਪੇਈਚਿੰਗ ਵਿੱਚ ਚੀਨੀ, ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਅਧਿਕਾਰੀਆਂ ਦਰਮਿਆਨ ਇੱਕ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ।
