ਕੈਨੇਡਾ ’ਚ ਪੰਜਾਬੀ ਕਾਰੋਬਾਰੀ ਨੂੰ ਮਾਰੀਆਂ 16 ਗੋਲੀਆਂ, ਮੌਕੇ ’ਤੇ ਮੌਤ

ਕੈਨੇਡਾ ’ਚ ਪੰਜਾਬੀ ਕਾਰੋਬਾਰੀ ਨੂੰ ਮਾਰੀਆਂ 16 ਗੋਲੀਆਂ, ਮੌਕੇ ’ਤੇ ਮੌਤ

0
121

ਕੈਨੇਡਾ ’ਚ ਪੰਜਾਬੀ ਕਾਰੋਬਾਰੀ ਨੂੰ ਮਾਰੀਆਂ 16 ਗੋਲੀਆਂ, ਮੌਕੇ ’ਤੇ ਮੌਤ

ਵੈਨਕੂਵਰ : ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੇ ਕਤਲ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ, ਜਿਸ ਕਾਰਨ ਲੋਕ ਸਹਿਮੇ ਹੋਏ ਹਨ। ਮਿਸੀਸਾਗਾ ਵਿਖੇ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ (50) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮਿ੍ਰਤਕ ਹਰਜੀਤ ਸਿੰਘ ਢੱਡਾ ’ਤੇ 15-16 ਗੋਲੀਆਂ ਚਲਾਈਆਂ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪਾਰਕਿੰਗ ’ਚ ਮੌਜੂਦ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਸੂਤਰਾਂ ਅਨੁਸਾਰ ਹਰਜੀਤ ਸਿੰਘ ਨੂੰ ਭਾਰਤੀ ਨੰਬਰਾਂ ਤੋਂ ਆਉਂਦੀਆਂ ਧਮਕੀਆਂ ਕਾਰਨ ਕੁਝ ਸਮੇਂ ਤੋਂ ਉਹ ਪ੍ਰੇਸ਼ਾਨ ਸੀ। ਦੋਸ਼ੀਆਂ ਦਾ ਪਤਾ ਲਾਉਣ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ। ਇਕ ਚਸ਼ਮਦੀਦ ਨੇ ਦੱਸਿਆ, ‘‘ਉਹ ਥੋੜੀ ਦੂਰ ਖੜਾ ਸੀ, ਜਦੋਂ ਬੰਦੂਕਧਾਰੀ ਪਾਰਕਿੰਗ ’ਚ ਖੜੀ ਕਾਰ ’ਚੋਂ ਨਿਕਲੇ ਅਤੇ ਗੋਲੀਆਂ ਚਲਾ ਕੇ ਵਾਪਸ ਉਸੇ ਕਾਰ ਵਿਚ ਫਰਾਰ ਹੋ ਗਏ।’’ ਜ਼ਿਕਰਯੋਗ ਹੈ ਕਿ ਮਿਸੀਸਾਗਾ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਇਹ ਛੇਵਾਂ ਕਤਲ ਹੋਇਆ ਹੈ।

LEAVE A REPLY

Please enter your comment!
Please enter your name here