ਟਰੰਪ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ’ਤੇ ਇਤਰਾਜ਼

ਟਰੰਪ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ’ਤੇ ਇਤਰਾਜ਼

0
109

ਟਰੰਪ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ’ਤੇ ਇਤਰਾਜ਼

ਦੋਹਾ : ਹਾਲ ਹੀ ਵਿੱਚ ਐਪਲ ਦੇ ਸੀਈਓ ਟਿਮ ਕੁੱਕ ਨੇ ਕਿਹਾ ਸੀ ਕਿ ਹੁਣ ਅਮਰੀਕਾ ਵਿਚ ਵਿਕਣ ਵਾਲੇ ਪੰਜਾਹ ਫੀਸਦੀ ਆਈਫੋਨ ਭਾਰਤ ਵਿਚ ਬਣਾਏ ਜਾ ਰਹੇ ਹਨ। ਹੁਣ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਵਿਚ ਐਪਲ ਦੇ ਵਧਦੇ ਉਤਪਾਦਨ ’ਤੇ ਇਤਰਾਜ਼ ਜਤਾਇਆ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਭਾਰਤ ਵਿਚ ਆਪਣੇ ਨਿਰਮਾਣ ਕਾਰਜਾਂ ਦਾ ਵਿਸਥਾਰ ਨਾ ਕਰਨ, ਇਸ ਨਾਲ ਅਮਰੀਕਾ ਵਿਚ ਨੌਕਰੀਆਂ ’ਤੇ ਅਸਰ ਪਵੇਗਾ। ਟਰੰਪ ਨੇ ਕਿਹਾ,‘ ਮੈਂ ਟਿਮ ਕੁੱਕ ਨੂੰ ਕਿਹਾ ਕਿ ਉਹ ਭਾਰਤ ਵਿਚ ਵਿਸਥਾਰ ਕਰਨ ਜਾ ਰਹੇ ਹਨ ਤੇ ਅਮਰੀਕਾ ਨੂੰ ਲਗਦਾ ਹੈ ਕਿ ਇਸ ਦੀ ਕੋਈ ਲੋੜ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਉਹ ਭਾਰਤ ਵਿਚ ਵਿਸਥਾਰ ਕਰਨ। ਟਰੰਪ ਦੇ ਇਸ ਬਿਆਨ ਨੂੰ ਐਪਲ ਕੰਪਨੀ ਕਿਸ ਤਰ੍ਹਾਂ ਲੈਂਦੀ ਹੈ ਇਸ ਬਾਰੇ ਚਰਚਾ ਛਿੜ ਗਈਆਂ ਹਨ।

LEAVE A REPLY

Please enter your comment!
Please enter your name here