ਸੇਲੇਬੀ ਦੇ ਸ਼ੇਅਰ ਉੱਤੇ ਭਾਰਤ-ਤੁਰਕੀ ਸੰਬੰਧਾਂ ਦਾ ਭੈੜਾ ਅਸਰ
ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਤੁਰਕੀ ਆਧਾਰਿਤ ਸੇਲੇਬੀ ਏਵੀਏਸ਼ਨ ਹੋਲਡਿੰਗ ਦੇ ਸੰਚਾਲਨ ਲਈ ਸੁਰੱਖਿਆ ਪ੍ਰਵਾਨਗੀ ਰੱਦ ਕਰਨ ਦੇ ਅਚਾਨਕ ਲਏ ਗਏ ਫ਼ੈਸਲੇ ਮਗਰੋਂ ਕੰਪਨੀ ਦੇ ਸ਼ੇਅਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਭਗ 20 ਫ਼ੀਸਦੀ ਡਿੱਗ ਗਏ।
ਨਿਵੇਸ਼ਕਾਂ ਨੂੰ ਦਿੱਤੇ ਇੱਕ ਬਿਆਨ ਅਨੁਸਾਰ ਇਸਤਾਂਬੁਲ ਹੈੱਡਕੁਆਰਟਰ ਤੋਂ ਕੰਮ-ਕਾਜ ਸੰਭਾਲ ਰਹੀ ਕੰਪਨੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਦੀ ਕਾਰਵਾਈ ਨੂੰ ਚੁਣੌਤੀ ਦੇਣ ਲਈ ‘ਸਾਰੇ ਪ੍ਰਸ਼ਾਸਕੀ ਅਤੇ ਕਾਨੂੰਨੀ ਦਾਅ-ਪੇਚ ਲਾਵੇਗੀ।’
ਇਸ ਤੋਂ ਪਹਿਲਾਂ ਦਿਨ ਸਮੇਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਉੱਚ ਸੁਰੱਖਿਆ ਵਾਲੇ ਖੇਤਰ ਚਾਣਕਿਆਪੁਰੀ ਵਿੱਚ ਇਕੱਠੇ ਹੋ ਕੇ ਤੁਰਕੀ ਦੇ ਦੂਤਾਵਾਸ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਹੀ ਰੋਕ ਲਿਆ ਅਤੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ।
ਭਾਰਤ ਨਾਲ ਜੰਗ ਦੌਰਾਨ ਤੁਰਕੀ ਦੇ ਪਾਕਿਸਤਾਨ ਨੂੰ ਦਿੱਤੇ ਗਏ ਸਮਰਥਨ ਕਾਰਨ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਤੁਰਕੀ ’ਤੇ ਭਾਰਤ ਨਾਲ ਧੋਖਾ ਕਰਨ ਦਾ ਦੋਸ਼ ਲਾਇਆ, ਜਿਸ ਵਿੱਚ ਉਨ੍ਹਾਂ ਪਾਕਿਸਤਾਨ ਨੂੰ ਡਰੋਨ ਸਪਲਾਈ ਕਰਨ ਦਾ ਹਵਾਲਾ ਦਿੱਤਾ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਭਾਰਤੀ ਫ਼ੌਜਾਂ ਖ਼ਿਲਾਫ਼ ਹਾਲ ਹੀ ਵਿੱਚ ਹੋਏ ਹਮਲਿਆਂ ਦੌਰਾਨ ਵਰਤਿਆ ਗਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ‘‘ਤੁਰਕੀ ਨੇ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਜਦੋਂ ਭੂਚਾਲ ਤੋਂ ਬਾਅਦ ਉਨ੍ਹਾਂ ਨੂੰ ਲੋੜ ਸੀ ਤਾਂ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹੋਏ ਅਤੇ ਮਦਦ ਭੇਜੀ ਪਰ ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਪਾਕਿਸਤਾਨ ਨੂੰ ਡਰੋਨ ਸਪਲਾਈ ਕੀਤੇ, ਜੋ ਸਾਡੇ ’ਤੇ ਹਮਲਾ ਕਰਨ ਲਈ ਵਰਤੇ ਗਏ।’’ ਹਾਲ ਹੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਨੇ ‘ਤੁਰਕੀ ਅਤੇ ਚੀਨ’ ਵੱਲੋਂ ਸਪਲਾਈ ਕੀਤੇ ਗਏ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਹੈ, ਜਿਸ ਵਿੱਚ ਚੀਨ ਤੋਂ ਤੁਰਕੀ ਡਰੋਨ ਅਤੇ PL-15 ਮਿਜ਼ਾਇਲਾਂ ਸ਼ਾਮਲ ਹਨ।
ਦੇਸ਼ ਭਰ ਵਿੱਚ ਤੁਰਕੀ ਦੇ ਸਾਮਾਨ ਅਤੇ ਸੈਰ-ਸਪਾਟੇ ਦੇ ਬਾਈਕਾਟ ਦੀ ਮੰਗ ਵਧ ਗਈ ਹੈ। 5aseMy“rip, 3ox & Kings, and 9xigo ਵਰਗੇ ਆਨਲਾਈਨ ਪਲੈਟਫਾਰਮਾਂ ਨੇ ਤੁਰਕੀ ਅਤੇ ਚੀਨ ਲਈ ਯਾਤਰਾ ਪੈਕੇਜ ਰੱਦ ਕਰਕੇ ਕਰਾਰਾ ਜਵਾਬ ਦਿੱਤਾ ਹੈ ਅਤੇ ਲੋਕਾਂ ਨੂੰ ਦੋਵਾਂ ਮੁਲਕਾਂ ਦੀ ਯਾਤਰਾ ਕਰਨ ਖ਼ਿਲਾਫ਼ ਐਡਵਾਇਜ਼ਰੀ ਜਾਰੀ ਕੀਤੀ ਹੈ।
ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤ ਸਰਕਾਰ ਨੇ ਤੁਰਕੀ ਦੀ ਕੰਪਨੀ ਸੇਲੇਬੀ ਏਅਰਪੋਰਟ ਸਰਵਿਸਿਜ਼ ਦੀ ਸੁਰੱਖਿਆ ਮਨਜ਼ੂਰੀ ਰੱਦ ਕਰ ਦਿੱਤੀ ਹੈ। ਇਹ ਫ਼ਰਮ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਭਾਰਤ ਵਿੱਚ ਕੰਮ ਕਰ ਰਹੀ ਸੀ ਅਤੇ ਮੁੰਬਈ, ਦਿੱਲੀ, ਬੰਗਲੂਰੂ, ਹੈਦਰਾਬਾਦ, ਕੋਚੀ, ਗੋਆ (7OX), ਅਹਿਮਦਾਬਾਦ ਅਤੇ ਚੇਨੱਈ ਵਰਗੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਰੈਂਪ ਹੈਂਡਲਿੰਗ, ਯਾਤਰੀ ਅਤੇ ਕਾਰਗੋ ਸੰਚਾਲਨ, ਪੁਲ ਸੰਚਾਲਨ ਅਤੇ ਲਾਊਂਜ਼ ਵਰਗੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਸੀ। ਸੇਲੇਬੀ ਏਅਰਪੋਰਟ ਸਰਵਿਸਿਜ਼ ਨੂੰ ਭਾਰਤ ਵਿੱਚ ਇਸ ਮਾਹੌਲ ਵਿੱਚ ਟਿਕੇ ਰਹਿਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ।
