ਫੁੱਲੀ ਹੋਈ ਅਤੇ ਸਖ਼ਤ ਨਸਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਫੁੱਲੀ ਹੋਈ ਅਤੇ ਸਖ਼ਤ ਨਸਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਬਲਕਿ ਸਮੇਂ ’ਤੇ ਇਲਾਜ ਲਓ
ਨਸਾਂ ਦੇ ਫੁੱਲਣ ਅਤੇ ਸੋਜਿਸ਼ ਦੀ ਬੀਮਾਰੀ ਜਿਸਨੂੰ ਵੈਰੀਕਾਸ ਵੈਂਸ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇਸ ਵਿਸ਼ੇ ’ਤੇ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਦੇ ਮਾਹਿਰ ਡਾ. ਰਾਵੁਲ ਜਿੰਦਲ ਨੇ ਜਾਣਕਾਰੀ ਦਿੱਤੀ। ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਡਾ. ਜਿੰਦਲ ਨੇ ਕਿਹਾ ਕਿ ਆਮ ਤੌਰ ’ਤੇ ਲੋਕ ਇਸਨੂੰ ਕਾਸਮੇਟਿਕ ਸਬੰਧੀ ਬੀਮਾਰੀ ਮੰਨ ਲੈਂਦੇ ਹਨ, ਕਿਉਂਕਿ ਇਸ ਵਿਚ ਸਰੀਰ ’ਤੇ ਨੀਲੀ ਨਸਾਂ ਦਾ ਉਭਰਨਾ, ਸਰੀਰ ’ਤੇ ਲਾਲੀ ਆਉਣਾ, ਖੁਜਲੀ ਹੋਣਾ ਅਤੇ ਖੁਸ਼ਕੀ ਵੱਧਣਾ ਦੇਖਿਆ ਜਾਂਦਾ ਹੈ। ਨਾਲ ਹੀ ਸਰੀਰ ਵਿਚ ਸਿਕੁੜਨ ਅਤੇ ਸਫ਼ੇਦ ਦਾਗ ਉਭਰਣਾ ਵੀ ਪਾਇਆ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਲੋਕ ਇਸਦੇ ਇਲਾਜ ਵਿਚ ਦੇਰੀ ਕਰਦੇ ਹਨ। ਫੋਰਟਿਸ ਹਸਪਤਾਲ ਮੋਹਾਲੀ ਦੇ ਵੈਸਕੁਲਰ ਸਰਜ਼ਰੀ ਵਿਭਾਗ ਦੇ ਡਾਇਰੈਕਟਰ ਡਾ. ਜਿੰਦਲ ਨੇ ਕਿਹਾ ਕਿ ਇਸ ਬੀਮਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਬਲਕਿ ਜਲਦ ਤੋਂ ਜਲਦ ਇਲਾਜ ਕਰਵਾਉਣਾ ਚਾਹੀਦਾ ਹੈ।
ਡਾ. ਜਿੰਦਲ ਨੇ ਕਿਹਾ ਕਿ ਵੈਰੀਕਾਸ ਵੈਂਸ ਦੀ ਸਮਸਿਆ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ, ਲੇਕਿਨ ਜ਼ਿਆਦਾਤਰ ਮਾਮਲਿਆਂ ਵਿਚ ਜਾਂਘਾ ਜਾਂ ਫਿਰ ਪਿੰਡਲਿਆਂ ਵਿਚ ਇਹ ਬੀਮਾਰੀ ਦੇਖੀ ਗਈ ਹੈ। ਜ਼ਿਆਦਾਤਰ ਮਾਮਲਿਆਂ ਵਿਚ ਇਹ ਬੀਮਾਰੀ ਘੰਟਿਆਂ ਤੱਕ ਲਗਾਤਾਰ ਖੜ੍ਹੇ ਰਹਿਣ ਦੀ ਵਜ੍ਹਾ ਨਾਲ ਹੋ ਜਾਂਦੀ ਹੈ। ਇਸ ਵਿਚ ਖੁਜਲੀ ਹੁੰਦੀ ਹੈ ਅਤੇ ਨਾ ਸਹਿਣਯੋਗ ਦਰਦ ਮਹਿਸੂਸ ਹੁੰਦਾ ਹੈ। ਇਸਨੂੰ ਲਗਾਤਾਰ ਖੁਜਲਾਉਣ ਨਾਲ ਅਲਸਰ ਦਾ ਵੀ ਡਰ ਹੋ ਜਾਂਦਾ ਹੈ। ਇਸ ਬੀਮਾਰੀ ਵਿਚ ਹਾਲਾਂਕਿ ਜਟਿਲਤਾ ਘੱਟ ਹੁੰਦੀ ਹੈ ਅਤੇ ਇਸਨੂੰ ਕਾਫ਼ੀ ਹੱਦ ਤਕ ਸਮਾਪਤ ਕੀਤਾ ਜਾ ਸਕਦਾ ਹੈ।
ਵੈਰੀਕਾਸ ਵੈਂਸ ਦੀ ਵਜ੍ਹਾ ਨਾਲ ਸਰੀਰ ਵਿਚ ਖੂਨ ਦੇ ਗੇੜ ਸਬੰਧੀ ਸਮਸਿਆ ਵੀ ਪੈਦਾ ਹੋ ਸਕਦੀ ਹੈ। ਇਸ ਨਾਲ ਲੱਤਾਂ ਵਿਚ ਭਾਰੀਪਨ ਆਉਣਾ, ਅਕੜਨ ਰਹਿਣਾ, ਗੋਡਿਆਂ ਅਤੇ ਗਿੱਟਿਆਂ ਦਾ ਸੁਜਣਾ ਦੇਖਿਆ ਜਾਂਦਾ ਹੈ ਅਤੇ ਇਥੇ ਤਕ ਕਿ ਨਾ ਸਹਿਣਯੋਗ ਦਰਦ ਦੇ ਚਲਦੇ ਮਰੀਜ਼ ਆਪਣਾ ਪੈਰ ਹਿਲਾ ਵੀ ਨਹੀਂ ਪਾਉਂਦਾ। ਡਾ. ਜਿੰਦਲ ਨੇ ਦੱਸਿਆ ਕਿ ਇਸ ਬੀਮਾਰੀ ਦੇ ਲੱਛਣਾਂ ਨਾਲ ਇਸ ਗੱਲ ਦਾ ਪਤਾ ਚਲਦਾ ਹੈ ਕਿ ਸਰੀਰ ਦੀ ਨਸ ਪ੍ਰਣਾਲੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ ਅਤੇ ਇਸਨੂੰ ਜਲਦ ਤੋਂ ਜਲਦ ਵੈਸਕੁਲਰ ਸਰਜ਼ਰੀ ਮਾਹਿਰ ਨੂੰ ਦਿਖਾਉਣਾ ਚਾਹੀਦਾ ਹੈ। ਜੇਕਰ ਇਸ ਬੀਮਾਰੀ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਅਤੇ ਇਸਦਾ ਇਲਾਜ ਕਿਸੇ ਮਾਹਿਰ ਤੋਂ ਨਹੀਂ ਕਰਵਾਇਆ ਗਿਆ, ਤਾਂ ਭਵਿੱਖ ਵਿਚ ਬੀਮਾਰੀ ਦੇ ਵਾਪਿਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਹਾਲਾਂਕਿ ਵੈਰੀਕਾਸ ਵੈਂਸ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ, ਲੇਕਿਨ ਇਹ ਲੰਬੇ ਲੋਕਾਂ, ਉਨ੍ਹਾਂ ਮਹਿਲਾਵਾਂ ਵਿਚ ਜੋ ਹਾਲ ਹੀ ਵਿਚ ਮਾਂ ਬਣੀ ਹੋਵੇ ਜਾਂ ਫਿਰ ਘੰਟਿਆਂ ਖੜ੍ਹੇ ਰਹਿਣ ਵਾਲੇ ਲੋਕਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਇਹ ਬੀਮਾਰੀ ਪਰਿਵਾਰਿਕ ਬੀਮਾਰੀ ਦੀ ਤਰ੍ਹਾਂ ਇਕ ਮੈਂਬਰ ਤੋਂ ਦੂਜੇ ਮੈਂਬਰ ਤਕ ਫੈਲ ਸਕਦੀ ਹੈ। ਹਾਲਾਂਕਿ ਇਸ ਬੀਮਾਰੀ ਤੋਂ ਪੀੜਤਾਂ ਦਾ ਸਹੀ ਆਂਕੜਾ ਉਪਲਬੱਧ ਨਹੀਂ ਹੈ, ਲੇਕਿਨ ਪਹਾੜੀ ਖੇਤਰਾਂ ਦੇ ਲੋਕਾਂ ਵਿਚ ਇਹ ਜ਼ਿਆਦਾਤਰ ਪਾਈ ਜਾਂਦੀ ਹੈ।
ਇਸ ਬੀਮਾਰੀ ਦੇ ਉਪਚਾਰ ਦੇ ਤਹਿਤ ਪੁਰਾਣੇ ਸਮੇਂ ਵਿਚ ਮਰੀਜ਼ ਨੂੰ 2 ਤੋਂ 3 ਹਫ਼ਤੇ ਹਸਪਤਾਲ ਵਿਚ ਬਿਤਾਉਣੇ ਪੈਂਦੇ ਹਨ ਅਤੇ ਮਰੀਜ਼ ਦੇ ਸਰੀਰ ’ਤੇ ਕਈ ਜ਼ਖਮ ਬਣ ਜਾਂਦੇ ਹਨ। ਡਾ. ਜਿੰਦਲ ਨੇ ਦੱਸਿਆ ਕਿ ਆਧੁਨਿਕ ਦੌਰ ਵਿਚ ਹੁਣ ਅਜਿਹੇ ਮਰੀਜ਼ਾਂ ਨੂੰ ਵਾਰ-ਵਾਰ ਇਸ ਸਮੱਸਿਆ ਤੋਂ ਦੋ-ਚਾਰ ਹੋਣਾ ਅਤੇ ਸਰੀਰ ’ਤੇ ਜ਼ਖਮ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ। ਡਾ. ਜਿੰਦਲ ਜੋ ਕਿ ਵੀਨਸ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ ਹੁਣ ਆਧੁਨਿਕ ਤਕਨੀਕ ਦੇ ਪ੍ਰਯੋਗ ਨਾਲ ਮਰੀਜ਼ ਨੂੰ ਹਸਪਤਾਲ ਵਿਚ ਸਿਰਫ਼ ਇਕ ਘੰਟਾ ਹੀ ਬਿਤਾਉਣਾ ਪੈਂਦਾ ਹੈ ਅਤੇ ਇਕ ਪੈਰ ਦੇ ਇਲਾਜ ਵਿਚ ਸਿਰਫ਼ 20 ਮਿੰਟ ਦਾ ਸਮਾਂ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨੀਕ ਦੀ ਬਦੌਲਤ ਮਰੀਜ਼ ਨੂੰ ਦਰਦ ਵੀ ਮਹਿਸੂਸ ਨਹੀਂ ਹੁੰਦਾ, ਨਾਲ ਹੀ ਜ਼ਖਮ ਵੀ ਜਲਦੀ ਭਰਦੇ ਹਨ। ਸਰਜ਼ਰੀ ਤੋਂ ਬਾਅਦ ਵੀ ਮਰੀਜ਼ ਨੂੰ ਘੱਟ ਦਵਾਈਆਂ ਖਾਣੀਆਂ ਪੈਂਦੀਆਂ ਹਨ ਅਤੇ ਦੇਖਭਾਲ ਵੀ ਮਾਮੂਲੀ ਜਿਹੀ ਕਰਨੀ ਪੈਂਦੀ ਹੈ।
ਇਲਾਜ ਦੇ ਦੌਰਾਨ ਲੇਜ਼ਰ ਪ੍ਰਕਿਰਿਆ ਦੇ ਜ਼ਰੀਏ ਨਸਾਂ ਨੂੰ ਅਲਟਰਾਸਾਉਂਡ ਦੇ ਨਿਰਦੇਸ਼ਨ ’ਤੇ ਪੰਕਚਰ ਕੀਤਾ ਜਾਂਦਾ ਹੈ ਅਤੇ ਫਿਰ ਲੇਜ਼ਰ ਨਾਲ ਜਲਾਇਆ ਜਾਂਦਾ ਹੈ। ਇਸ ਤਕਨੀਕ ਵਿਚ ਫੋਮ ਕਲੈਰੋਥੇਰੈਪੀ ਦੇ ਸਹਾਰੇ ਛੋਟੀ ਨਸਾਂ ਨੂੰ ਕੱਟ ਕੇ ਵੱਖ ਕੀਤਾ ਜਾਂਦਾ ਹੈ। ਇਹ ਸੁਰੱਖਿਅਤ ਅਤੇ ਦਰਦ ਰਹਿਤ ਇਲਾਜ ਹੈ।
ਮਰੀਜ਼ ਉਸੇ ਦਿਨ ਘਰ ਵਾਪਿਸ ਜਾ ਸਕਦਾ ਹੈ। ਇਸ ਇਲਾਜ ਵਿਚ ਸਰੀਰ ’ਤੇ ਦਾਗ ਨਹੀਂ ਪੈਂਦਾ, ਕਿਉਂਕਿ ਇਸ ਇਲਾਜ ਵਿਚ ਕੱਟਣ ਅਤੇ ਟਾਂਕੇ ਲਗਾਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ।